ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : ਫ਼ਰੀਦਕੋਟ ਦੇ ਜੰਮਪਲ ਹਾਕੀ ਖਿਡਾਰੀ ਅਸ਼ੀਸ਼ਪਾਲ ਸ਼ਰਮਾ ਪੁੁੱਤਰ ਪ੍ਰਦੀਪ ਕੁਮਾਰ ਸ਼ਰਮਾ ਨੇ ਹਾਂਗਕਾਂਗ ਵਿਖੇ ਪ੍ਰੀਮੀਅਰ ਲੀਗ ’ਚ ਹਾਕੀ ਖੇਡਦਿਆਂ ਸਾਲ 2021-22 ’ਚ 28 ਗੋਲ ਕਰਕੇ ਟਾਪ ਸਕੋਰਰ ਹੋਣ ਦਾ ਵੱਡਾ ਮਾਣ ਹਾਸਲ ਕੀਤਾ ਹੈ। ਅਸ਼ੀਸ਼ਪਾਲ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ਬਦਲੇ ਉਸ ਨੂੰ 24 ਨੂੰ ਮੈਨਜ਼ ਐਨੂਅਲ ਜਨਰਲ ਮੀਟਿੰਗ ’ਚ ਕਵਲੂਨ ਕਿ੍ਕਟ ਕਲੱਬ ਹਾਂਗਕਾਂਗ ਵਿਖੇ ਸ਼ੁੱਕਰਵਾਰ ਨੂੰ ਗੋਲਡਲ ਸਟਿੱਕ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਸ਼ੀਸ਼ਪਾਲ ਸ਼ਰਮਾ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ 2004 ’ਚ ਉਸ ਨੇ ਫ਼ਰੀਦਕੋਟ ਵਿਖੇ ਹਾਕੀ ਕੋਚ ਬਲਜਿੰਦਰ ਸਿੰਘ ਕੋਲ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ 2009 ਤਕ ਹਾਕੀ ਖੇਡ ਦੇ ਗੁਰ ਸਿੱਖਣ ਬਾਅਦ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਵਿਖੇ ਆ ਕੇ ਖੇਡਣਾ ਸ਼ੁਰੂ ਕੀਤਾ। ਸੰਨ 2011 ਤੋਂ 2013 ਤੱਕ ਆਸ਼ੀਸ਼ਪਾਲ ਸ਼ਰਮਾ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਵੱਲੋਂ ਹਾਕੀ ਖੇਡੀ। ਸੰਨ 2016 ’ਚ ਅਟਾਵਾ ਵਿਖੇ ਪੈਪਸੂ ਦੀ ਟੀਮ ਵੱਲੋਂ ਨੈਸ਼ਨਲ ਖੇਡਣ ਦਾ ਮੌਕਾ ਮਿਲਿਆ ਤੇ ਭਾਗੀਦਾਰੀ ਤੱਕ ਸੀਮਤ ਰਹਿਣਾ ਪਿਆ। ਫ਼ਿਰ 2017 ਪੰਜਾਬ ਐਂਡ ਸਿੰਧ ਬੈਂਕ ਵੱਲੋਂ ਖੇਡਣ ਦਾ ਮੌਕਾ ਮਿਲਿਆ ਤੇ ਟੀਮ ਕੁਆਟਰ ਫ਼ਾਈਨਲ ਤਕ ਪਹੁੰਚੀ। ਆਪਣੀ ਟੀਮ ਨੂੰ ਕੁਆਰਟਰ ਫ਼ਾਈਨਲ ਤਕ ਪਹੁੰਚਾਉਣ ਲਈ ਆਸ਼ੀਸ਼ਪਾਲ ਸ਼ਰਮਾ ਨੇ ਤਿੰਨ ਗੋਲ ਕਰਕੇ ਖੇਡ ਪ੍ਰਤਿਭਾ ਵਿਖਾਈ। ਇਸੇ ਸਾਲ ਦੇਸ਼ ਦੇ ਪ੍ਰਸਿੱਧ ਸੁਰਜੀਤ ਯਾਦਗਰੀ ਹਾਕੀ ਕੱਪ ’ਚ ਉਸ ਨੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਖੇਡਦਿਆਂ ਦੋਂ ਵੀਨਿੰਗ ਗੋਲ ਕਰਨ ਦਾ ਮਾਣ ਹਾਸਲ ਕੀਤਾ। 2018 ’ਚ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਖਨਊ ਵਿਖੇ ਨੈਸ਼ਨਲ ਖੇਡਦਿਆਂ ਉਸ ਨੇ 6 ਗੋਲ ਕੀਤੇ ਅਤੇ ਟੀਮ ਸੈਮੀਫ਼ਾਈਨਲ ਤੱਕ ਪਹੁੰਚੀ। ਸੰਨ 2019 ’ਚ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇੰਡੀਅਨ ਆਇਲ ਦੀ ਟੀਮ ਨਾਲ ਖੇਡਦਿਆਂ ਉਸ ਨੇ ਫ਼ਾਈਨਲ ਮੈੱਚ ’ਚ ਗੋਲ ਕਰਕੇ ਆਪਣੀ ਦਮਦਾਰ ਖੇਡ ਵਿਖਾਈ। ਹਾਕੀ ਖੇਡ ਪ੍ਰਤੀ ਜ਼ਜ਼ਬੇ ਕਾਰਨ ਉਸ ਦੀ ਚੋਣ 2020 ’ਚ ਖਾਲਸਾ ਨੌਜਵਾਨ ਸਭਾ ਹਾਂਗਕਾਂਗ ਦੀ ਟੀਮ ਹੋ ਗਈ। ਉਸ ਵੱਲੋਂ ਪ੍ਰੀਮੀਅਰ ਲੀਗ ਖੇਡਦਿਆਂ ਉਸ ਨੇ ਪਹਿਲੇ ਸਾਲ ਹੀ ਦੇਸ਼ ਅਤੇ ਦੁਨੀਆਂ ਦੇ ਉਲੰਪੀਅਨ ਅਤੇ ਅੰਤਰ ਰਾਸ਼ਟਰੀ ਖਿਡਾਰੀਆਂ ਨਾਲ ਖੇਡਦਿਆਂ, ਪ੍ਰੀਮੀਅਰ ਲੀਗ ਦੌਰਾਨ 21 ਗੋਲ ਕੀਤੇ ਤੇ ਉਹ ਸਮੁੱਚੀ ਲੀਗ ’ਚ ਤੀਜੇ ਨੰਬਰ ਦਾ ਸਕੋਰਰ ਬਣਿਆ। ਉਸ ਨੇ ਪ੍ਰੀਮੀਅਰ ਲੀਗ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਸੁਪਨਾ ਲੈ ਕੇ ਸਖ਼ਤ ਮਿਹਨਤ ਕੀਤੀ ਤੇ ਸਾਲ 2021-22 ਦੌਰਾਨ ਉਸ ਨੇ 28 ਗੋਲ ਕਰਦਿਆਂ ਟਾਪ ਸਕੋਰਰ ਬਨਣ ਦਾ ਸੁਪਨਾ ਸਕਾਰ ਕੀਤਾ। ਅੱਜ ਉਸ ਦੀ ਇਸ ਮਹਾਨ ਪ੍ਰਾਪਤੀ ਬਦਲੇ ਉਸ ਨੂੰ ਗੋਲਡਨ ਸਕਿੱਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨੌਜਵਾਨ ਖਾਲਸਾ ਸਭਾ ਹਾਂਗਕਾਂਗ ਵੱਲੋਂ ਵੀ ਜਲਦ ਹੀ ਉਸ ਦੇ ਸਨਮਾਨ ’ਚ ਸ਼ਾਨਦਾਰ ਸਮਾਗਮ ਕੀਤਾ ਜਾ ਰਿਹਾ ਹੈ। ਅਸ਼ੀਸ਼ਪਾਲ ਸ਼ਰਮਾ ਭਵਿੱਖ ’ਚ ਕਨੇਡਾ ਵਿਖੇ ਪ੍ਰੀਮੀਅਰ ਲੀਗ ਖੇਡਣ ਜਾ ਰਿਹਾ ਹੈ। ਅਸ਼ੀਸ਼ਪਾਲ ਸ਼ਰਮਾ ਦਾ ਮੰਨਣਾ ਹੈ ਕਿ ਸੱਚੇ ਮਨ ਨਾਲ ਨਿਰੰਤਰ ਕੀਤੀ ਮਿਹਨਤ ਇੱਕ ਦਿਨ ਮਨਚਾਹੀ ਮੰਜ਼ਿਲ ਤੇ ਜ਼ਰੂਰ ਲਿਜਾਂਦੀ ਹੈ।

ਅਸ਼ੀਸ਼ਪਾਲ ਸ਼ਰਮਾ ਨੂੰ ਅੱਜ ਗੋਲਡਨ ਸਟਿੱਕ ਮਿਲਣ ਤੇ ਜ਼ਿਲਾ ਖੇਡ ਅਫ਼ਸਰ ਪਰਮਿੰਦਰ ਸਿੰਘ ਸਿੱਧੂ, ਹਾਕੀ ਕੋਚ ਬਲਜਿੰਦਰ ਸਿੰਘ, ਅੰਤਰ ਰਾਸ਼ਟਰੀ ਹਾਕੀ ਅੰਪਾਇਰ ਹਰਬੰਸ ਸਿੰਘ, ਬਾਬਾ ਫ਼ਰੀਦ ਹਾਕੀ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਡੀ.ਆਈ.ਜੀ.ਜ਼ੇਲਾਂ ਫ਼ਿਰੋਜ਼ਪੁਰ ਰੇਂਜ, ਬਾਈ ਪਰਮਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਜੀਤ ਸਿੰਘ ਬੋਦਾ ਵਾਈਸ ਪ੍ਰਧਾਨ, ਖੁਸ਼ਵੰਤ ਸਿੰਘ ਜਨਰਲ ਸਕੱਤਰ, ਰਾਮਕਿ੍ਰਸ਼ਨ ਕਾਮਰੇਡ ਕੌਮੀ ਹਾਕੀ ਖਿਡਾਰੀ, ਅਵਤਾਰ ਸਿੰਘ ਹਾਕੀ ਕੋਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਦਰਜੀਤ ਸਿੰਘ ਕੁਸ਼ਤੀ ਕੋਚ, ਕਮਲਜੀਤ ਸਿੰਘ ਅਥਲੈਟਿਕਸ ਕੋਚ ਪੰਜਾਬ ਪੁਲਿਸ, ਅਮਿ੍ਤਪਾਲ ਸਿੰਘ ਧਾਲੀਵਾਲ ਸੁਪਰਡੈਂਟ ਮੰਡੀਬੋਰਡ, ਰਾਜਿੰਦਰ ਪਾਂਡੇ, ਕਮਿੰਦਰਪਾਲ ਸਿੰਘ ਬਰਾੜ ਕੌਮੀ ਕਿ੍ਕੇਟ, ਖਿਡਾਰੀ, ਜਸਵਿੰਦਰ ਸਿੰਘ ਕੌਮੀ ਹਾਕੀ ਖਿਡਾਰੀ, ਚਰਨਬੀਰ ਸਿੰਘ ਚੰਨਾ, ਪਿ੍ਸੀਪਲ ਸੰਜੀਵ ਜੈੱਂਨ, ਸਿਮਰਨਜੋਤ ਸਿੰਘ ਕੌਮੀ ਖਿਡਾਰੀ ਨੇ ਵਧਾਈ ਦਿੱਤੀ ਹੈ।

Posted By: Jagjit Singh