ਵਿਕਰਾਂਤ ਸ਼ਰਮਾ, ਸਮਾਲਸਰ :

ਪਿੰਡ ਭਲੂਰ ਦੇ ਗਿਆਨੀ ਗੁਰਬਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਵਿੱਚ ਅੱਖਾਂ ਦੇ ਚੈੱਕ ਅੱਪ ਕੈਂਪ ਲਗਾਇਆ ਗਿਆ। ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਸੇਵਾ ਸੁਸਾਇਟੀ ਦੀ ਅਗਵਾਈ ਵਿੱਚ ਡਾ: ਵਿਸ਼ਾਲ ਬਰਾੜ ਦੀ ਰਹਿਨੁਮਾਈ ਅਤੇ ਡਾ: ਨਿਸ਼ਾਤ ਬਾਂਗਲਾਂ ਦੀ ਦੇਖ ਰੇਖ ਵਿੱਚ ਜਗਦੰਬੇ ਆਈ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ ਲਗਾਏ ਗਏ ਇਸ ਕੈਂਪ ਵਿੱਚ 205 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਜਿਸ ਦੌਰਾਨ 50 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 25 ਮਰੀਜ਼ ਮੁਫਤ ਲੈਨਜ਼ ਪਾਉਣ ਵਾਸਤੇ ਤਿਆਰ ਕੀਤੇ ਗਏ ਜਿੰਨ੍ਹਾਂ ਦੇ ਲੈਨਜ਼ ਬਾਘਾਪੁਰਾਣਾ ਵਿਖੇ ਪਾਏ ਜਾਣਗੇ।

ਇਸ ਕੈਂਪ ਨੂੰ ਸਫਲ ਬਣਾਉਣ ਵਾਸਤੇ ਜਥੇਦਾਰ ਅਵਤਾਰ ਸਿੰਘ ਖੋਸਾ, ਡਾ: ਗੁਰਸੇਵਕ ਸਿੰਘ ਟੋਨੀ, ਜਸਵੀਰ ਸਿੰਘ ਵਿਪਨ (ਕੰਡਾ ਪਰਿਵਾਰ) ਅਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਤੇ ਮੈਨੇਜਰ ਲਖਵੀਰ ਸਿੰਘ, ਗੁਰਪਿਆਰ ਸਿੰਘ, ਤੇਜਿੰਦਰ ਸਿੰਘ ਇੰਦਰਜੀਤ ਸਿੰਘ, ਜਗਜੀਤ ਸਿੰਘ ਖਾਈ, ਰਣਜੀਤ ਸਿੰਘ ਘੁਮਾਣ, ਜਸਵੀਰ ਭਲੂਰੀਆ, ਮਿ. ਪ੍ਰਰੀਤਮ ਸਿੰਘ, ਮਿ. ਸੇਵਕ ਸਿੰਘ, ਪੂਰਨ ਸਿੰਘ ਖਾਲਸਾ, ਟੋਨੀ ਸ਼ਰਮਾ ਆਦਿ ਹਾਜ਼ਰ ਸਨ। ਸਕੂਲ ਪਿ੍ਰੰਸੀਪਲ ਮੈਡਮ ਬਲਵਿੰਦਰ ਕੌਰ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਕੈਂਪ ਦੀ ਸਫਲਤਾ ਵਾਸਤੇ ਕੰਮ ਕੀਤਾ।