ਪੱਤਰ ਪੇ੍ਰਰਕ, ਫ਼ਰੀਦਕੋਟ : ਸਿੱਖਿਆ ਅਤੇ ਸਮਾਜਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਨੇੜ੍ਹਲੇ ਪਿੰਡ ਦੁਆਰੇਆਣਾ ਦੇ ਵਸਨੀਕ ਅਧਿਆਪਕ ਦਰਸ਼ਨ ਕੌਰ ਧਰਮ ਪਤਨੀ ਡਾ.ਮਲਕੀਤ ਸਿੰਘ ਜੋ ਅਚਾਨਕ ਅਕਾਲ ਚਲਾਣਾ ਕਰ ਗਏ। ਉਹ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿਛਲੇ 43 ਸਾਲ ਤੋਂ ਬਤੌਰ ਅਧਿਆਪਕ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਨ। ਅਧਿਆਪਕ ਦਰਸ਼ਨ ਕੌਰ ਦੇ ਦੇਹਾਂਤ ਨਾਲ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ 'ਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਪਤੀ ਡਾ. ਮਲਕੀਤ ਸਿੰਘ ਅਤੇ ਪੁੱਤਰ ਬਬਨਪ੍ਰਰੀਤ ਸਿੰਘ ਨਾਲ ਗਾਂਧੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਦੀਪ ਸੂਰੀ, ਡਾਇਰੈਕਟਰ ਪਿ੍ਰੰਸੀਪਲ ਸੇਵਾ ਸਿੰਘ ਚਾਵਲਾ, ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਕੋਆਰਡੀਨੇਟਰ ਬਲਜੀਤ ਸਿੰਘ ਬਿੰਦਰਾ, ਲਖਵਿੰਦਰ ਸਿੰਘ, ਕੋਚ ਵਰੁਣ ਸ਼ਰਮਾ, ਡਾ. ਪ੍ਰਭਦੀਪ ਸਿੰਘ ਚਾਵਲਾ, ਕ੍ਰਿਸ਼ਨ ਕੁਮਾਰ, ਅਜੇ ਕੁਮਾਰ, ਜੈਨ ਕੁਮਾਰ, ਸ਼ਮਿੰਦਰ ਸਿੰਘ ਮਾਨ, ਮੰਚ ਸੰਚਾਲਕ ਰਿਸ਼ੀ ਸ਼ਰਮਾ, ਰਵਿੰਦਰ ਕੁਮਾਰ, ਦੀਪਕ ਦਿਉੜਾ, , ਸਰਪੰਚ ਕੁਲਵੰਤ ਕੌਰ, ਹੈਪੀ ਸਿੰਘ, ਸਾਬਕਾ ਸਰਪੰਚ ਸੁਖਬੀਰ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਕਪੂਰ ਸਿੰਘ ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਮੁਖੀਆਂ, ਅਧਿਆਪਕਾਂ ਤੇ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦੁੱਖ ਸਾਂਝਾ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵਰਗਵਾਸੀ ਦਰਸ਼ਨ ਕੌਰ ਦੀ ਅੰਤਿਮ ਅਰਦਾਸ 28 ਮਾਰਚ ਦਿਨ ਮੰਗਲਵਾਰ , ਗੁਰਦੁਆਰਾ ਸਾਹਿਬ ਪਿੰਡ ਦੁਆਰੇਆਣਾ ਵਿਖੇ 12 ਤੋਂ 1 ਵਜੇ ਤਕ ਹੋਵੇਗੀ।