ਪੱਤਰ ਪੇ੍ਰਰਕ, ਕੋਟਕਪੂਰਾ : 66ਵੀਆਂ ਸੂਬਾ ਪੱਧਰੀ ਖੇਡਾਂ 2022-23 ਜੋ ਕਿ ਪਟਿਆਲਾ 'ਚ ਕਰਵਾਈਆਂ ਗਈਆਂ, ਜਿਸ 'ਚ ਵਾਲੀਬਾਲ ਟੂਰਨਾਮੈਂਟ 'ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦੀਆਂ ਵਾਲੀਬਾਲ ਅੰਡਰ-17 ਵਰਗ ਦੀਆਂ (ਲੜਕੀਆਂ) ਨੇ ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ ਦੀ ਅਗਵਾਈ 'ਚ ਹਿੱਸਾ ਲਿਆ। ਇਸ ਮੌਕੇ ਜਸ਼ਨਪ੍ਰਰੀਤ ਕੌਰ, ਖੁਸ਼ਪ੍ਰਰੀਤ ਕੌਰ, ਰਮਨਦੀਪ ਕੌਰ ਅਤੇ ਅਨਮੋਲਪ੍ਰਰੀਤ ਕੌਰ ਨੇ ਹਿੱਸਾ ਲਿਆ। ਜ਼ਿਲ੍ਹਾ ਮੁਕਤਸਰ ਟੀਮ ਦੀ ਅਗਵਾਈ ਕਰਦਿਆਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਇਹ ਮੁਕਾਬਲੇ ਪਟਿਆਲਾ ਵਿਖੇ 22 ਤੋਂ 27 ਨਵੰਬਰ ਤਕ ਹੋਏ। ਸਕੂਲ ਪਹੁੰਚਣ 'ਤੇ ਜੇਤੂ ਖਿਡਾਰਨਾਂ ਦਾ ਸਕੂਲ ਮੁਖੀ ਨਵਦੀਪ ਕੌਰ ਟੁਰਨਾ ਨੇ ਭਰਵਾਂ ਸਵਾਗਤ ਕਰਦਿਆਂ ਖਿਡਾਰਨਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਹੋਰ ਸਰਗਰਮੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਿਆ। ਇਸ ਮੌਕੇ ਸਕੂਲ ਮੁਖੀ ਨਵਦੀਪ ਕੌਰ ਟੁਰਨਾ, ਡੀਪੀਈ ਕੁਲਵਿੰਦਰ ਸਿੰਘ ਵੜਿੰਗ, ਜੇਤੂ ਖਿਡਾਰੀ ਤੇ ਕੁਝ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।