ਅਸ਼ੋਕ ਧੀਰ, ਜੈਤੋ : ਈਟੀਟੀ ਅਧਿਆਪਕ ਯੂਨੀਅਨ ਨੇ ਪ੍ਰਰਾਇਮਰੀ ਅਧਿਆਪਕਾਂ ਦੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਰੀਦਕੋਟ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ ਰੋਸ ਰੈਲੀ ਕੱਢੀ ਅਤੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਅਮਰ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਸਿੱਖਿਆ ਵਿਭਾਗ ਪੂਰਾ ਨਹੀਂ ਕਰ ਪਾ ਰਿਹਾ ਹੈ। ਜਿਨ੍ਹਾਂ ਵਿਚ ਅਧਿਆਪਕਾਂ ਦੀ ਪੇਂਡੂ ਭੱਤਾ, ਹੈਂਡੀਕੈਪਡ ਭੱਤਾ ਆਦਿ ਹੋਰ ਅਨੇਕਾਂ ਭੱਤੇ ਬਹਾਲ ਕਰਨੇ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਨਾ, ਵਿਭਾਗ ਦੀ ਗਲਤੀ ਕਾਰਨ ਬਦਲੀ ਤੋਂ ਵਾਂਝੇ ਰਹੇ ਅਧਿਆਪਕਾਂ ਨੂੰ ਮੌਕਾ ਦੇਣਾ, ਈਟੀਟੀ ਤੋਂ ਮਾਸਟਰ ਕੇਡਰ ਵਿਚ ਪ੍ਰਮੋਸ਼ਨ ਕਰਨੀ, ਤਨਖਾਹ ਬਜ਼ਟ ਸਮੇਂ ਸਿਰ ਅਤੇ ਪੂਰੇ ਸਾਲ ਦਾ ਇਕੱਠਾ ਜਾਰੀ ਕਰਨਾ, ਏਸੀਪੀ ਸਕੀਮ ਬਹਾਲ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਆਦਿ। ਪ੍ਰਰਾਇਮਰੀ ਅਧਿਆਪਕਾਂ ਖਾਸ ਕਰ ਕੇ ਜ਼ਿਲ੍ਹਾ ਪ੍ਰਰੀਸ਼ਦ ਤੋਂ ਸਿੱਖਿਆ ਵਿਭਾਗ ਵਿਚ ਮਰਜ਼ ਹੋਏ ਅਧਿਆਪਕਾਂ ਨਾਲ ਸਿੱਖਿਆ ਵਿਭਾਗ ਚੰਗਾ ਸਲੂਕ ਨਹੀਂ ਕਰ ਰਿਹਾ। ਇਸ ਮੌਕੇ ਹਾਜ਼ਰ ਆਗੂਆਂ ਜਸਵਿੰਦਰ ਸਿੰਘ ਬਰਗਾੜੀ, ਮਨਦੀਪ ਸਿੰਘ, ਦਵਿੰਦਰ ਸਿੰਘ, ਸੰਜੀਵ ਨਰੂਲਾ, ਵਿਜੈ ਪਾਲ ਰਾਣਾ ਜੈਤੋ, ਸੁਖਵਿੰਦਰ ਸਿੰਘ ਆਦਿ ਨੇ ਵਿਭਾਗ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਵਿਭਾਗ ਜਲਦੀ ਹੀ ਉਕਤ ਮੰਗਾਂ 'ਤੇ ਵਿਚਾਰ ਕਰ ਕੇ ਪੂਰੀਆਂ ਨਹੀਂ ਕਰਦਾ ਹੈ ਤਾਂ ਜਥੇਬੰਦੀ ਪੰਜਾਬ ਪੱਧਰ 'ਤੇ ਡੀਪੀਆਈ ਐਲੀਮੈਂਟਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦਾ ਿਘਰਾਓ ਕਰਨ ਤੇ ਮਜਬੂਰ ਹੋਵੇਗੀ।