ਅਸ਼ੋਕ ਧੀਰ, ਜੈਤੋ : ਕੈਪਟਨ ਸਰਕਾਰ ਨੇ ਚੁੱਪ ਚੁਪੀਤੇ ਸੇਵਾ ਕੇਂਦਰਾਂ ਦੀ ਸੇਵਾ ਫ਼ੀਸ ਵਿਚ ਵਾਧਾ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ 'ਤੇ ਨਵਾਂ ਬੋਝ ਪਵੇਗਾ। ਇਸ ਵਾਧੇ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਪੰਜਾਬ ਸਰਕਾਰ ਨੇ ਸੇਵਾ ਫ਼ੀਸ ਦੇ ਨਵੇਂ ਵਾਧੇ ਨੂੰ ਨਵੇਂ ਵਰ੍ਹੇ ਤੋ ਲਾਗੂ ਕੀਤਾ ਹੈ। ਵਿਰੋਧੀ ਆਖਦੇ ਹਨ ਕਿ ਕੈਪਟਨ ਸਰਕਾਰ ਨੇ ਇਹ ਨਵੇਂ ਸਾਲ ਦਾ ਤੋਹਫ਼ਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ। ਅਸਲਾ ਲਾਇਸੰਸਾਂ ਦੀ ਸੇਵਾ ਫ਼ੀਸ ਵਿਚ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਹੋਰ ਬਾਕੀ ਸੇਵਾਵਾਂ ਦੀ ਸੇਵਾ ਫੀਸ ਕਈ ਗੁਣਾ ਵਧਾਈ ਗਈ ਹੈ। ਦੱਸਣਯੋਗ ਹੈ ਕਿ ਗੱਠਜੋੜ ਸਰਕਾਰ ਨੇ ਸੁਵਿਧਾ ਕੇਂਦਰ ਬੰਦ ਕਰਕੇ 3 ਅਕਤੂਬਰ 2016 ਨੂੰ ਪੰਜਾਬ ਭਰ ਵਿਚ 2147 ਸੇਵਾ ਕੇਂਦਰ ਚਲਾਏ ਸਨ ਜਿਨ੍ਹਾਂ ਚੋ 1759 ਕੇਂਦਰ ਦਿਹਾਤੀ ਖੇਤਰ ਵਿਚ ਸਨ। ਕੈਪਟਨ ਸਰਕਾਰ ਨੇ ਵੱਡੀ ਗਿਣਤੀ ਵਿਚ ਸੇਵਾ ਕੇਂਦਰ ਬੰਦ ਕਰ ਦਿੱਤੇ ਹਨ ਅਤੇ ਹੁਣ ਪੰਜਾਬ ਵਿਚ ਕਰੀਬ 550 ਸੇਵਾ ਕੇਂਦਰ ਹੀ ਬਚੇ ਹਨ। ਸੇਵਾ ਕੇਂਦਰਾਂ ਦੀ ਸੇਵਾ ਫੀਸ ਵਿਚ ਵਾਧਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂ ਅਸਲਾ ਲਾਇਸੰਸ ਦੀ ਪਹਿਲਾਂ ਜੋ 2000 ਹਜ਼ਾਰ ਰੁਪਏ ਫੀਸ ਸੀ ਉਹ ਵਧਾ ਕੇ 4000 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਜਦਕਿ ਸਰਕਾਰੀ ਫੀਸ 1000 ਰੁਪਏ ਵੱਖਰੀ ਹੈ। ਅਸਲਾ ਲਾਇਸੰਸ ਰੀਨਿਊ ਕਰਾਉਣ ਲਈ ਐਨਪੀ ਬੋਰ ਰਿਵਾਲਵਰ ਅਸਲਾ ਦਰਜ ਕਰਨ ਦੀ ਫੀਸ 400 ਰੁਪਏ ਤੋ ਵਧਾ ਤੇ 1000 ਰੁਪਏ,ਅਸਲਾ ਵੇਚਣ ਦੀ ਮੰਨਜੂਰੀ ਦੀ ਫੀਸ 500 ਰੁਪਏ ਤੋ ਵਧਾ ਕੇ 1000 ਰੁਪਏ,ਅਸਲਾ ਕਟਵਾਉਣ ਦੀ ਪ੍ਰਤੀ ਹਥਿਆਰ ਫੀਸ 400 ਰੁਪਏ ਤੋ ਵਧਾ ਕੇ 2000 ਰੁਪਏ, ਮੌਤ ਹੋਣ ਜਾਣ ਦੇ ਮਾਮਲੇ 'ਚ ਅਸਲਾ ਵੇਚਣ ਦੀ ਮਨਜੂਰੀ ਫੀਸ 500 ਰੁਪਏ ਤੋ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜਮੀਨ ਦੀ ਨਿਸ਼ਾਨਦੇਹੀ ਦੀ ਦਰਖਾਸਤ ਫੀਸ 155 ਰੁਪਏ ਤੋ ਵਧਾ ਕੇ 300 ਰੁਪਏ ਤੇ ਜਨਮ/ਮੌਤ ਸਰਟੀਿਫ਼ਕੇਟ ਦੀ ਫੀਸ 35 ਰੁਪਏ ਤੋ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ। ਭਾਰ ਰਹਿਤ ਸਰਟੀਿਫ਼ਕੇਟ ਦੀ ਫੀਸ 230 ਰੁਪਏ ਤੋ ਵਧਾ ਕੇ 330 ਰੁਪਏ,ਰਜਿਸਟਰੀ ਦਸਤਾਵੇਜਾਂ ਦੀ ਤਸਦੀਕਸੁਦਾ ਕਾਪੀ ਲੈਣ ਦੀ ਫ਼ੀਸ 30 ਰੁਪਏ ਤੋ ਵਧਾ ਕੇ 150 ਰੁਪਏ, ਕਾਊਟਰ ਸਾਈਨ ਕਰਨ ਦੀ ਫ਼ੀਸ 200 ਰੁਪਏ ਤੋ ਵਧਾ ਕੇ 300 ਰੁਪਏ, ਹਲਫੀਆ ਬਿਆਨ ਤਸਦੀਕ ਕਰਨ ਦੀ ਫੀਸ 30 ਰੁਪਏ ਵਧਾ ਕੇ 60 ਰੁਪਏ , ਕੌਮੀਅਤ ਸਰਟੀਿਫ਼ਕੇਟ ਦੀ ਫੀਸ 1500 ਰੁਪਏ ਤੋ ਵਧਾ ਕੇ 2000 ਰੁਪਏ, ਮੇਲੇ,ਪ੍ਰਦਰਸ਼ਨੀਆਂ,ਖੇਡਾਂ ਕਰਾਉਣ ਲਈ ਕੋਈ ਇੰਤਰਾਜ ਨਹੀ ਸਰਟੀਿਫ਼ਕੇਟ ਲੈਣ ਲਈ ਫ਼ੀਸ 500 ਰੁਪਏ ਤੋ ਵਧਾ ਕੇ 1000 ਰੁਪਏ,ਲਾਊਡ ਸਪੀਕਰ ਦੀ ਪ੍ਰਵਾਨਗੀ ਲਈ ਸੇਵਾ ਫ਼ੀਸ 100 ਰੁਪਏ ਤੋ ਵਧਾ ਕੇ 200 ਰੁਪਏ ਕੀਤੀ ਗਈ ਹੈ। ਸੂਤਰ ਅਨੁਸਾਰ ਸਰਕਾਰੀ ਖਜਾਨੇ ਨੂੰ ਇਸ ਦਾ ਲਾਭ ਮਿਲਣ ਦੀ ਥਾਂ ਪ੍ਰਾਈਵੇਟ ਕੰਪਨੀਆਂ ਨੂੰ ਇਸ ਦਾ ਫਾਇਦਾ ਮਿਲੇਗਾ ਤੇ ਆਮ ਲੋਕਾਂ ਤੇ ਵਾਧੂ ਬੋਜ ਪਵੇਗਾ ਇਹਨਾਂ ਨਾਜਾਇਜ ਫ਼ੀਸਾਂ ਦੇ ਵਾਧੇ ਦਾ ਸਮੂਹ ਜਨਤਾ ਵਿਰੋਧ ਕਰ ਰਹੀ ਹੈ।