ਮਨਿੰਦਰਜੀਤ ਸਿੰਘ, ਜੈਤੋ : ਅੱਜ ਸਥਾਨਕ ਸਰਕਾਰੀ ਐੱਚ.ਐੱਸ.ਐੱਨ. ਸੀਨੀ ਸਕੂਲ ਲੜਕੇ ਜੈਤੋ ਦਾ ਵਿੱਦਿਅਕ ਟੂਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਛੱਤਬੀੜ ਚਿੜੀਆਘਰ (ਬਨੂੰੜ) ਵਿਖੇ ਰਵਾਨਾ ਹੋਇਆ। ਇਸ ਮੌਕੇ ਪਿ੍ਰੰਸੀਪਲ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਵਿੱਦਿਅਕ ਟੂਰ ਪੜ੍ਹਾਈ ਦਾ ਅਹਿਮ ਹਿੱਸਾ ਹਨ। ਕੇਵਲ ਕਿਤਾਬੀ ਗਿਆਨ ਵਿਦਿਆਰਥੀਆਂ ਦੇ ਗਿਆਨਾਤਮਕ ਵਾਧੇ ਲਈ ਨਾਕਾਫੀ ਹੁੰਦਾ ਹੈ। ਇਸਦੇ ਨਾਲ ਧਾਰਮਿਕ, ਇਤਿਹਾਸਿਕ ਤੇ ਸਮਾਜਿਕ ਮਹੱਤਤਾ ਵਾਲੇ ਥਾਵਾਂ ਦੀ ਯਾਤਰਾ ਨਾਲ ਬੱਚਿਆਂ ਦੀ ਬਹੁ-ਪੱਖੀ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ। ਪੜ੍ਹ ਕੇ ਪ੍ਰਰਾਪਤ ਕੀਤੇ ਗਿਆਨ ਨਾਲੋਂ ਕਿਸੇ ਸਥਾਨ ਦੀ ਯਾਤਰਾ ਕਰਕੇ ਪ੍ਰਰਾਪਤ ਕੀਤਾ ਗਿਆਨ ਚਿਰਸਥਾਈ ਹੋ ਨਿੱਬੜਦਾ ਹੈ। ਇਸ ਮੌਕੇ ਟੂਰ ਇੰਚਾਰਜ ਅਧਿਆਪਕ ਸੁਖਵੀਰ ਸਿੰਘ ਬਰਾੜ, ਗੁਰਲਾਲ ਸਿੰਘ ਬਰਾੜ, ਸੁਧੀਰ ਕੁਮਾਰ, ਕੰਵਲਜੀਤ ਸਿੰਘ, ਵਿਨੋਦ ਕੁਮਾਰ, ਸੁਖਵੀਰ ਸਿੰਘ, ਮੈਡਮ ਬਲਜਿੰਦਰ ਕੌਰ, ਜਸਵੀਰਇੰਦਰ ਕੌਰ, ਅਲਕਾ, ਸਰੋਜ ਕੁਮਾਰੀ, ਵਰਿੰਦਰਪਾਲ ਕੌਰ ਆਦਿ ਹਾਜ਼ਰ ਸਨ।

09ਐਫਡੀਕੇ111:-ਟੂਰ ਰਵਾਨਾ ਕਰਦੇ ਹੋਏ ਪਿ੍ਰੰਸੀਪਲ ਅਤੇ ਸਮੂਹ ਸਟਾਫ।