ਅਸ਼ੋਕ ਧੀਰ, ਜੈਤੋ : ਸਰਕਾਰੀ ਪ੍ਰਰਾਇਮਰੀ ਸਕੂਲ ਜੈਤੋ ਮੁੰਡੇ ਵਿਖੇ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਤੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਗਏ। ਇਸ 'ਚ ਕਲੱਸਟਰ ਜੈਤੋ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਆਮ ਗਿਆਨ, ਚਿੱਤਰਕਲਾ, ਪੰਜਾਬੀ ਲਿਖਣਾ, ਪੰਜਾਬੀ ਪੜ੍ਹਨਾ, ਸੁੰਦਰ ਲਿਖਾਈ, ਭਾਸ਼ਣ, ਬੋਲ ਲਿਖਤ, ਕਹਾਣੀ ਬੋਲਣਾ ਮੁਕਾਬਲੇ ਕਰਵਾਏ ਗਏ। ਜ਼ਿਲਾ ਸਿੱਖਿਆ ਅਫ਼ਸਰ ਫਰੀਦਕੋਟ ਅਤੇ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਜੈਤੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਵਕੀਲ ਸਿੰਘ ਸੀਐੱਚਟੀ ਦੀ ਅਗਵਾਈ ਹੇਠ ਬਹੁਤ ਹੀ ਵਧੀਆ ਢੰਗ ਨਾਲ ਇਹ ਮੁਕਾਬਲੇ ਕਰਵਾਏ ਗਏ। ਅਖੀਰ ਵਿੱਚ ਸ. ਵਕੀਲ ਸਿੰਘ ਜੀ ਨੇ ਸਾਰੇ ਸਟਾਫ ਤੇ ਸੈਂਟਰ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਜੇਤੂਆਂ ਨੂੰ ਇਨਾਮ ਵੰਡੇ ਗਏ।