ਪੱਤਰ ਪ੍ਰਰੇਰਕ, ਸਾਦਿਕ : ਜ਼ਿਲੇ੍ਹ ਦੇ ਪਿੰਡ ਮੁਮਾਰਾ ਦੇ ਇਕ ਕਿਸਾਨ ਨੇ ਆਰਥਿਕ ਤੰਗੀ ਤੇ ਮਾਨਸਿਕ ਪਰੇਸ਼ਾਨੀ ਕਾਰਨ ਨਹਿਰ 'ਚ ਛਾਲ ਮਾਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਪੀ੍ਤ ਸਿੰਘ ਸੋਨੂੰ ਤੇ ਕਿਸਾਨ ਦੇ ਬੇਟੇ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਕਈ ਦਿਨਾਂ ਤੋਂ ਫ਼ਸਲਾਂ ਦੇ ਘੱਟ ਭਾਅ ਤੇ ਵੱਧ ਖ਼ਰਚੇ ਕਾਰਨ ਆਈ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ ਤਾਂ ਉਨ੍ਹਾਂ ਨੇ ਪਿੰਡ ਝੋਕ ਹਰੀਹਰ ਕੋਲ ਦੀ ਲੰਘਦੀ ਗੰਗ ਨਹਿਰ 'ਤੇ ਜਾ ਕੇ ਪੜਤਾਲ ਕੀਤੀ ਤਾਂ ਨਹਿਰ ਕਿਨਾਰੇ ਗੁਰਮੇਲ ਸਿੰਘ (55) ਪੁੱਤਰ ਬਲਵੰਤ ਸਿੰਘ ਦਾ ਸਾਈਕਲ ਤੇ ਬਟੂਆ ਮਿਲਿਆ।

ਨਹਿਰ ਨੇੜੇ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਾਲਾਂ ਵੀ ਮਾਰੀਆਂ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਫਲ ਨਹੀਂ ਹੋ ਸਕੇ। ਇਸ ਦੀ ਸੂਚਨਾ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਰਾਜਬੀਰ ਸਿੰਘ ਸਰਾ ਨੂੰ ਦੇ ਦਿੱਤੀ ਗਈ ਹੈ।