ਹਰਪ੍ਰੀਤ ਸਿੰਘ ਚਾਨਾ ਕੋਟਕਪੂਰਾ : ਸਥਾਨਕ ਹੀਰਾ ਸਿੰਘ ਨਗਰ ਦੀ ਵਸਨੀਕ ਪਰਿਵਾਰੀ ਦੀ32 ਸਾਲਾ ਡਾਕਟਰ ਲੜਕੀ ਦੀ ਨਿਊਜ਼ੀਲੈਂਡ 'ਚ ਬਲੱਡ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਦੁਖਦਾਇਕ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਪਰ ਉਕਤ ਮਾਮਲੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਡਾ. ਮਨਵਿੰਦਰ ਕੌਰ ਆਪਣੇ ਕੋਟਕਪੂਰਾ 'ਚ ਰਹਿੰਦੇ ਮਾਤਾ-ਪਿਤਾ ਨੂੰ ਮਿਲਣਾ ਚਾਹੁੰਦੀ ਸੀ ਤੇ ਅੰਤਲੇ ਸਾਹਾਂ ਤੱਕ ਉਸਦਾ ਮੰਨਣਾ ਸੀ ਕਿ ਤਾਲਾਬੰਦੀ (ਲਾਕਡਾਊਨ) ਮੇਰੇ ਮਾਤਾ-ਪਿਤਾ ਨੂੰ ਨਿਊਜ਼ੀਲੈਂਡ ਪਹੁੰਚਣ ਤੋਂ ਨਹੀਂ ਰੋਕ ਸਕਦਾ। ਮ੍ਰਿਤਕਾ ਡਾ. ਮਨਵਿੰਦਰ ਕੌਰ ਦੇ ਨਿਊਜ਼ੀਲੈਂਡ 'ਚ ਰਹਿੰਦੇ ਭਰਾ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੰਤਲੇ ਸਾਹਾਂ ਤੱਕ ਆਪਣੀ ਮਾਤਾ ਪ੍ਰਭਮਹਿੰਦਰ ਕੌਰ ਅਤੇ ਪਾਪਾ ਰਾਜਿੰਦਰ ਸਿੰਘ ਪੱਪੂ ਨੂੰ ਮਿਲਣ ਲਈ ਆਸਵੰਦ ਰਹੀ ਪਰ ਉਸਦੀ ਇਹ ਇੱਛਾ ਪੂਰੀ ਨਾ ਹੋਈ। ਭਾਵੇਂ ਡਾ. ਮਨਵਿੰਦਰ ਕੌਰ ਪਤਨੀ ਗਗਨਦੀਪ ਸਿੰਘ ਦੀ ਅਚਾਨਕ ਮੌਤ ਦੀ ਖਬਰ ਮਿਲਦਿਆਂ ਹੀ ਕੋਟਕਪੂਰਾ ਇਲਾਕੇ 'ਚ ਮਾਤਮ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ।

Posted By: Jagjit Singh