ਪੱਤਰ ਪ੍ਰਰੇਰਕ, ਪੰਜਗਰਾਈਂ : ਨੇੜਲੇ ਪਿੰਡ ਭਲੂਰ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਨੂੰ ਮਿਸ਼ਨ ਸੋਹਣਾ ਭਲੂਰ ਦੀ ਟੀਮ ਵੱਲੋਂ ਰੰਗ ਰੋਗਣ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਬਸੰਤ ਸਿੰਘ ਸੰਧੂ ਨੇ ਦੱਸਿਆ ਕਿ ਮੱਛਰਾਂ ਤੇ ਕੀੜੇ ਪਤੰਗਿਆਂ ਦੀ ਭਰਮਾਰ ਵਧਣ ਕਾਰਨ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਸਟਾਫ਼ ਕਾਫ਼ੀ ਪਰੇਸ਼ਾਨ ਸੀ ਜਿਸ ਨੂੰ ਦੇਖਦਿਆਂ ਐੱਨ.ਆਰ.ਆਈ ਜੋਗਿੰਦਰ ਸਿੰਘ ਬੱਲੀ ਦੇ ਵਿਸ਼ੇਸ ਸਹਿਯੋਗ ਵੱਲੋਂ ਸਕੂਲ ਨੂੰ ਰੰਗ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਵਾਤਾਵਰਨ ਨੂੰ ਹਰਿਆਂ ਭਰਿਆਂ ਰੱਖਣ ਲਈ 4500 ਦੇ ਦਰੀਬ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ। ਜਿੰਨ੍ਹਾਂ ਦੀ ਦੇਖ ਰੇਖ ਵੀ ਉਹ ਆਪ ਹੀ ਕਰਦੇ ਹਨ। ਇਸ ਮੌਕੇ ਸਰਬਜੀਤ ਸਿੰਘ ਯੂ.ਕੇ ਗੁਰਨਾਮ ਸਿੰਘ ਸੰਧੂ ਅਮਨਾ ਿਢੱਲੋਂ, ਜੁਗਰਾਜ ਸਿੰਘ ਬਰਾੜ, ਬੋਹੜ ਸਿੰਘ ਿਢੱਲੋਂ, ਜਸਪਾਲ ਸਿੰਘ ਸੰਧੂ ਆਦਿ ਦਾ ਸਹਿਯੋਗ ਰਿਹਾ ਹੈ।

19ਐਫ਼ਡੀਕੇ114 :- ਸਕੂਲ ਨੂੰ ਰੰਗ ਰੋਗਣ ਕਰਵਾਉਂਦੇ ਹੋਏ ਅਧਿਆਪਕਾਂ ਦੀ ਤਸਵੀਰ।