ਪੱਤਰ ਪੇ੍ਰਰਕ, ਕੋਟਕਪੂਰਾ/ਜੈਤੋ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲ੍ਹਾ ਫਰੀਦਕੋਟ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਕਤਲੇਆਮ ਦੇ ਵਿਰੋਧ 'ਚ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਅੌਰਤਾਂ, ਬੱਚਿਆਂ, ਨੌਜਵਾਨਾਂ ਕਿਸਾਨ-ਮਜ਼ਦੂਰ ਵਰਗਾਂ ਆਦਿ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਧਰਨੇ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਨਾਟਕ ਟੀਮ ਵੱਲੋਂ ਨਾਟਕ 'ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ' ਦੀ ਸਫ਼ਲ ਪੇਸ਼ਕਾਰੀ ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ (ਮੋਗਾ) ਵੱਲੋਂ ਕੀਤੀ ਗਈ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਟੇ੍ਨ ਦਾ ਟਾਈਮ ਕੈਂਸਲ ਹੋਣ ਕਾਰਣ ਵੱਡੀ ਗਿਣਤੀ ਵਿੱਚ ਸਵਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੈਤੋ ਕੋਟਕਪੂਰਾ ਅਤੇ ਫ਼ਰੀਦਕੋਟ ਦੀਆਂ ਸਵਾਰੀਆਂ ਵੀ ਪ੍ਰਭਾਵਿਤ ਹੋਈਆਂ। ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੀਆਂ ਟੇ੍ਨਾਂ ਕੈਂਸਲ ਹੋਣ ਕਾਰਨ ਹਜ਼ਾਰਾਂ ਸਵਾਰੀਆਂ ਪੇ੍ਸ਼ਾਨ ਹੋਈਆਂ। ਇਸ ਮੌਕੇ ਮੁਸਾਫਿਰ ਬਲਦੇਵ ਸਿੰਘ, ਸੁਰਜੀਤ ਸਿੰਘ, ਬਿੱਕਰ ਸਿੰਘ, ਗੁਰਦੇਵ ਸਿੰਘ, ਤਰਸੇਮ ਕੌਰ, ਨਿਰਮਲ ਕੌਰ, ਯੋਗੀਤਾ ਰਾਣੀ ਆਦਿ ਨੇ ਕਿਹਾ ਕਿ ਉਨਾਂ੍ਹ ਬਠਿੰਡਾ, ਜੈਤੋ ਅਤੇ ਵੱਖ-ਵੱਖ ਖੇਤਰਾਂ 'ਚ ਜਾਣਾ ਸੀ ਪਰ ਰੇਲ ਗੱਡੀਆਂ ਬੰਦ ਕਰਨ ਕਾਰਨ ਉਹ ਕਾਫੀ ਪਰੇਸ਼ਾਨ ਸਨ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਰੋੜੀਕਪੂਰਾ, ਬਲਾਕ ਜੈਤੋ ਪ੍ਰਧਾਨ ਬਲਵਿੰਦਰ ਸਿੰਘ, ਬਲਾਕ ਕੋਟਕਪੂਰਾ ਆਗੂ ਜਸਪ੍ਰਰੀਤ ਸਿੰਘ ਜੱਸਾ ਕੁਹਾਰਵਾਲਾ, ਬਲਾਕ ਫਰੀਦਕੋਟ ਦੇ ਆਗੂ ਭੁਪਿੰਦਰ ਸਿੰਘ ਪਿੰਡ ਚਹਿਲ, ਇਸਤਰੀ ਵਿੰਗ ਆਗੂ ਅੰਮਿ੍ਤਪਾਲ ਕੌਰ ਹਰੀਨੌ, ਰਸ਼ੇਮ ਸਿੰਘ ਰਾਮੂੰਵਾਲਾ, ਗੁਰਪ੍ਰਰੀਤ ਸਿੰਘ ਢੈਪਈ, ਗੁਰਮੇਲ ਸਿੰਘ ਖਜਾਨਚੀ, ਅਵਤਾਰ ਸਿੰਘ ਕਾਲਾ ਰੋਮਾਣਾ, ਜਸਵੰਤ ਸਿੰਘ ਚੰਦਭਾਨ, ਨੈਬ ਸਿੰਘ ਰੋਮਾਣਾ, ਗੁਰਦਿੱਤ ਬਰਾੜ ਭਾਣਾ, ਰਣਜੀਤ ਸਿੰਘ ਘਣੀਏ ਵਾਲਾਂ, ਨੇਕ ਸਿੰਘ ਮੌੜ ਨੌ ਅਬਾਦ, ਹਰਜਿੰਦਰ ਸਿੰਘ ਗੱਗੀ ਮੱਤਾ, ਨਿਰੰਜਨ ਸਿੰਘ ਭੋਲੂਵਾਲਾ, ਗੁਰਪ੍ਰਰੀਤ ਸਿੰਘ ਦਬੜੀਖਾਨਾ, ਸੁਖਰਾਜ ਸਿੰਘ ਕੋਠੇ ਮਹਿਲੜ, ਹੈਪੀ ਸਿੰਘ ਰਾਮੇਆਣਾ, ਗੁਰਵਿੰਦਰ ਸਿੰਘ ਜੈਤੋ, ਗੁਰਨੈਬ ਸਿੰਘ ਹਰੀਨੌ, ਮੱਖਣ ਸਿੰਘ ਮੌੜ ਨੌ ਅਬਾਦ, ਜੱਗਾ ਜਵੰਦਾ ਰੋੜੀਕਪੂਰਾ, ਹਰਮੇਲ ਸਿੰਘ ਚੈਨਾ, ਸਮਸ਼ੇਰ ਸਿੰਘ ਨਾਨਕਸਰ, ਸ਼ਹੀਦ ਪੂਰਨ ਸਿੰਘ ਕਲੱਬ ਪਿੰਡ ਰੋਮਾਣਾ ਅਲਬੇਲ ਆਦਿ ਹਾਜ਼ਰ ਸਨ।