ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਕੋਟਕਪੂਰਾ ਦੇ ਪਿੰਡ ਵਾਂਦਰ ਜਟਾਣਾ ਵਿਖੇ ਪਿਛਲੇ 16 ਸਾਲਾਂ ਤੋ ਵਿਕਾਸ ਪੱਖੋਂ ਸੱਖਣੀਆਂ ਕੁਝ ਸੜਕਾਂ ਦੇ ਵਿਕਾਸ ਕਾਰਜਾਂ ਲਈ 14.50 ਲੱਖ ਰੁਪਏ ਕਰੀਬ ਜਾਰੀ ਹੋਏ ਜਿਸ ਤਹਿਤ ਪਿੰਡ ਵਿਚ ਟਾਈਲਾਂ ਲਾਉਣ ਦਾ ਕੰਮ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਸਮਂੇ ਉਨ੍ਹਾਂ ਦੱਸਿਆ ਕਿ ਪਿੰਡ ਵਿਚਲੀਆਂ ਸੜਕਾਂ ਪਿਛਲੇ ਕਈ ਸਾਲਾਂ ਤੋ ਵਿਕਾਸ ਨੂੰ ਤਰਸ ਰਹੀਆਂ ਸਨ, ਉਨ੍ਹਾਂ ਕਿਹਾ ਪਿੰਡ ਦੇ ਸਰਪੰਚ ਗੁਰਪ੍ਰਰੀਤ ਸਿੰਘ ਗੋਪੀ ਤੇ ਸਮੂਹ ਪੰਚਾਇਤ ਪਾਸੋਂ ਪਿੰਡ ਦੇ ਵਿਕਾਸ ਪ੍ਰਤੀ ਕਮੀਆਂ ਲਈ ਮੰਗ ਪੱਤਰ ਪਿਛਲੇ ਸਮੇਂ ਉਨ੍ਹਾਂ ਨੂੰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਵਿਚਲੀਆਂ ਸੜਕਾਂ ਦੇ ਕਾਰਜਾਂ ਤਂੋ ਬਾਅਦ ਜਲਦ ਹੀ ਪਿੰਡ ਵਿਚਲੀਆਂ ਵਿਕਾਸ ਪ੍ਰਤੀ ਹੋਰ ਸਮੱਸਿਆਵਾਂ ਜਲਦ ਦੂਰ ਕਰ ਦਿੱਤੀਆਂ ਜਾਣਗੀਆਂ। ਇਸ ਸਮੇਂ ਪਿੰਡ ਦੇ ਸਰਪੰਚ ਗੁਰਪ੍ਰਰੀਤ ਸਿੰਘ, ਸੋਨੀ ਮੈਂਬਰ, ਗੁਰਪ੍ਰਰੀਤ ਸਿੰਘ, ਰਾਜੂ ਮੈਂਬਰ, ਜੱਗਾ ਸਿੰਘ, ਲਖਵੀਰ ਸਿੰਘ ਬਲਾਕ ਸੰਮਤੀ ਮੈਂਬਰ, ਚੱਕ-ਕਲਿਆਣ, ਅਰਵਿੰਦਰ ਸਿੰਘ ਚਹਿਲ, ਜੀਤੂ ਬਰਾੜ, ਗੁਰਤੇਜ ਸਿੰਘ ਜਟਾਣਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਮੰਦਰ ਸਿੰਘ, ਗੋਰਾ ਜਟਾਣਾ, ਜਸਵਿੰਦਰ ਸਿੰਘ ਗੋਲਾ ਸਮੇਤ ਹੋਰ ਵੀ ਪਾਰਟੀ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।

28ਐਫਡੀਕੇ107:-ਪਿੰਡ ਵਾਂਦਰ ਜਟਾਣਾ ਵਿਖੇ ਪਿੰਡ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਉਦੇ ਰਾਹੁਲ ਸਿੱਧੂ।