ਹਰਪ੍ਰੀਤ ਸਿੰਘ ਚਾਨਾ, ਫਰੀਦਕੋੋਟ : ਡਿਪਟੀ ਕਮਿਸ਼ਨਰ ਫਰੀਦਕੋੋਟ ਰਾਜੀਵ ਪਰਾਸ਼ਰ ਨੇ ਜ਼ਿਲ੍ਹੇ ਤੇ ਸਬ ਡਵੀਜ਼ਨ ਪੱਧਰ 'ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸਰਕਾਰੀ ਅਤੇ ਪ੍ਾਈਵੇਟ ਖੇਤਰਾਂ ਵਿੱਚ ਕੰਮ ਕਾਜੀ ਅੌਰਤਾਂ ਦੇ ਜਿਨਸੀ ਉਤਪੀੜਣ ਨੂੰ ਰੋੋਕਣ ਲਈ ਸਖ਼ਤ ਕਦਮ ਚੁੱਕਣ ਅਤੇ ਉਨ੍ਹਾਂ ਦੇ ਵਿਭਿੰਨ ਕਾਨੂੰਨੀ ਹੱਕਾਂ ਅਤੇ ਸੰਸਥਾਗਤ ਢਾਂਚੇ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੌਰਤਾਂ ਸਾਡੇ ਸਮਾਜ ਵਿੱਚ ਬਹੁ-ਮੁੱਖੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਲਈ ਸਾਡੀ ਇਹ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀ ਕੰਮ-ਕਾਜੀ ਸਥਾਨਾਂ 'ਤੇ ਉਨ੍ਹਾਂ ਦੀ ਸੁਰੱਖਿਆ ਤੇ ਗਰਿਮਾ ਨੂੰ ਯਕੀਨੀ ਬਣਾਈਏ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੰਮ-ਕਾਜੀ ਸਥਾਨਾਂ 'ਤੇ ਅੌਰਤਾਂ ਖ਼ਿਲਾਫ਼ ਜਿਨਸੀ ਉਤਪੀੜਣ ਰੋਕਣ ਅਤੇ ਉਨ੍ਹਾਂ ਦੀ ਰਾਖੀ ਲਈ ਕਾਨੂੰਨ ਬਣਾਏ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਇੰਨ-ਬਿੰਨ ਲਾਗੂ ਕਰਕੇ ਅੌਰਤਾਂ ਦੀ ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਈਏ । ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਸਬੰਧੀ ਪ੍ਾਪਤ ਸ਼ਿਕਾਇਤਾਂ ਸਬੰਧੀ ਸਬੰਧਤ ਵਿਭਾਗਾਂ ਜਾਂ ਅਧਿਕਾਰੀਆਂ ਨੂੰ ਸਮਾਂ-ਬੱਧ ਨਿਪਟਾਰਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਅੌਰਤਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਸਬੰਧਤ ਕਾਰਜ ਸਥਾਨਾਂ 'ਤੇ ਸਮੂਹਿਕ ਰੂਪ ਵਿੱਚ ਸਮਾਜਿਕ ਬੁਰਾਈਆਂ ਜਾਂ ਹੁੰਦੇ ਉਤਪੀੜਣ ਸਬੰਧੀ ਆਵਾਜ਼ ਬੁਲੰਦ ਕਰਨ । ਉਨ੍ਹਾਂ ਕਿਹਾ ਕਿ ਕੰਮਕਾਜੀ ਅੌਰਤਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਿਢੱਲ ਮੱਠ ਨਹੀਂ ਬਰਦਾਸ਼ਤ ਕੀਤੀ ਜਾਵੇਗੀ।, ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਸ਼ਾਸਨ ਵੱਲੋੋਂ ਅੌਰਤਾਂ ਦੇ ਕੰਮ ਕਾਜੀ ਹੱਕਾਂ ਦੀ ਰਾਖੀ, ਉਨ੍ਹਾਂ ਤੇ ਅੱਤਿਆਚਾਰਾਂ ਪ੍ਤੀ ਸ਼ਿਕਾਇਤਾਂ ਦੇ ਨਿਪਟਾਰੇ ਜਾਂ ਸੁਝਾਅ ਲੈਣ ਲਈ ਜ਼ਿਲ੍ਹਾ ਪੱਧਰ 'ਤੇ ਲੋੋਕ ਸ਼ਿਕਾਇਤ ਕਮੇਟੀ (ਐਲ.ਸੀ.ਸੀ.) ਦਾ ਗਠਨ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸ ਕਮੇਟੀ ਵਿਚ ਬੀ.ਡੀ.ਪੀ.ਓ ਕੋੋਟਕਪੂਰਾ, ਸੀ.ਡੀ.ਪੀ.ਓ ਫਰੀਦਕੋੋਟ ਅਤੇ ਡਿਪਟੀ ਕਮਿਸ਼ਨਰ ਦਫਤਰ ਤੋੋਂ ਸੀਨੀਅਰ ਸਹਾਇਕ ਨੂੰ ਮੈਂਬਰ ਅਤੇ ਇਕ ਸਮਾਜ ਸੇਵੀ ਸੰਸਥਾਂ ਨੂੰ ਵੀ ਮੈਂਬਰ ਵਜੋੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ-ਕਾਜੀ ਅੌਰਤਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਲਈ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।