ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਮਾਜਸੇਵੀ ਤੇ ਖ਼ੂਨਦਾਨੀ ਸੰਸਥਾ ਸਿਟੀ ਕਲੱਬ ਕੋਟਕਪੂਰਾ ਦੇ ਪ੍ਰਧਾਨ ਦਵਿੰਦਰ ਕੁਮਾਰ ਨੀਟੂ ਨੂੰ ਖੂਨਦਾਨ ਤੇ ਸਮਾਜਸੇਵਾ ਦੇ ਖੇਤਰ ਵਿਚ ਵਡਮੁੱਲੀਆਂ ਸੇਵਾਵਾਂ ਦੇਣ ਬਦਲੇ ਇੰਡੀਅਨ ਸੁਸਾਇਟੀ ਆਫ ਬਲੱਡ ਟ੍ਾਂਸਫਿਊਜ਼ਨ ਇਨਮੋਲਜ਼ੀ ਦੀ 44ਵੀਂ ਰਾਸ਼ਟਰੀ ਕਾਨਫਰੰਸ ਵਿਖੇ ਸਨਮਾਨਿਤ ਕੀਤਾ ਗਿਆ। ਦਵਿੰਦਰ ਨੀਟੂ ਜੋ ਕਿ ਆਈ.ਐਸ.ਬੀ.ਟੀ.ਆਈ. ਦੇ ਪੰਜਾਬ ਚੈਪਟਰ ਦੇ ਮੀਤ ਪ੍ਰਧਾਨ ਵੀ ਹਨ ਨੂੰ ਕਾਨਫਰੰਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਡਾਕਟਰ ਸਾਹਿਬਾਨ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਨੈਸ਼ਨਲ ਐਕਸੀਲੈਂਸ ਐਵਾਰਡ ਦਿੱਤਾ ਗਿਆ। ਦਵਿੰਦਰ ਨੀਟੂ ਨੂੰ ਇਹ ਐਵਾਰਡ ਆਈ.ਐਸ.ਬੀ.ਟੀ.ਆਈ. ਦੇ ਕੌਮੀ ਪ੍ਰਧਾਨ ਯੁੱਧਵੀਰ ਸਿੰਘ ਸੇਵਾਮੁਕਤ ਆਈ.ਏ.ਐਸ., ਡਾ. ਕੁਲਬੀਰ ਕੌਰ ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਜਲੰਧਰ, ਡਾ. ਕੁਸਮ ਠਾਕੁਰ ਪ੍ਰਧਾਨ ਆਈ.ਐਸ.ਬੀ.ਟੀ.ਆਈ. ਪੰਜਾਬ ਆਦਿ ਨੇ ਪ੍ਰਦਾਨ ਕੀਤਾ। ਦਵਿੰਦਰ ਨੀਟੂ ਜੋ ਕਿ ਹੁਣ ਤਕ ਖੁਦ 89 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਭਾਰਤੀ ਫੌਜ, ਜੁਡੀਸ਼ੀਅਲ ਕੋਰਟ, ਪੁਲਿਸ ਵਿਭਾਗ, ਰੇਲਵੇ ਵਿਭਾਗ, ਸਿਵਲ ਡਿਫੈਂਸ, ਬੈਂਕ, ਸਕੂਲ, ਕਾਲਜ਼ ਆਦਿ ਹਰ ਵਰਗ ਦੇ ਲੋਕਾਂ ਨੂੰ ਖੂਨਦਾਨ ਮੁਹਿੰਮ ਨਾਲ ਜੋੜ ਕੇ ਅਨੇਕਾਂ ਕੈਂਪ ਲਗਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਬੀਤੇ ਦਿਨੀਂ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਵੀ ਰਾਸ਼ਟਰੀ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਇਹ ਰਾਸ਼ਟਰੀ ਐਕਸੀਲੈਂਸੀ ਐਵਾਰਡ ਮਿਲਣ 'ਤੇ ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ, ਕਰਨਲ ਅਮਨਦੀਪ ਸਿੰਗਲਾ, ਡਾ. ਗੌਤਮ ਪ੍ਰਸਾਦ ਡਿਪਟੀ ਡਾਇਰੈਕਟਰ, ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ, ਡੀ.ਐਸ.ਪੀ. ਬਲਕਾਰ ਸਿੰਘ ਸੰਧੂ, ਪਿ੍ਰੰਸੀਪਲ ਸੁਖਚੈਨ ਸਿੰਘ ਬਰਾੜ, ਏ.ਐਸ.ਆਈ. ਸਵਰਨ ਸਿੰਘ, ਏ.ਐਸ.ਆਈ. ਬਲਜਿੰਦਰ ਕੌਰ ਇੰਚਾਰਜ਼ ਸਾਂਝ ਕੇਂਦਰ ਆਦਿ ਸਿਟੀ ਕਲੱਬ ਦੇ ਮੈਂਬਰਾਂ ਵੱਲੋਂ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

17ਐਫਡੀਕੇ107:-ਸਮਾਜਸੇਵੀ ਦਵਿੰਦਰ ਕੁਮਾਰ ਨੀਟੂ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਮੈਂਬਰ।