ਹਰਪ੍ਰਰੀਤ ਚਾਨਾ, ਫ਼ਰੀਦਕੋਟ

ਬਾਲ ਭਲਾਈ ਨੂੰ ਸਮਰਪਿਤ ਸੰਸਥਾ ਡਿਸਟਿ੍ਕ ਵੈੱਲਫੇਅਰ ਕੌਂਸਲ ਫਰੀਦਕੋਟ ਵੱਲੋਂ ਨੈਸ਼ਨਲ ਪੇਂਟਿਗ ਮੁਕਾਬਲੇ ਕਰਵਾਏ ਗਏ। ਇਸ ਵਿੱਚ ਜ਼ਿਲ੍ਹੇ ਭਰ ਚੋਂ ਦਸ ਤੋਂ ਵਧੀਕ ਸਕੂਲਾਂ ਦੇ ਵਿਦਿਆਰਥੀ ਸ਼ਮੂਲੀਅਤ ਕਰਨ ਪਹੁੰਚੇ ਹੋਏ ਸਨ। ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਪਿ੍ਰੰਸੀਪਲ ਅਪੂਰਵ ਦੇਵਗਨ ਦੀ ਪੇ੍ਰਰਨਾ ਤੇ ਯੋਗ ਰਹਿਨੁਮਾਈ ਅਧੀਨ ਇੱਕ ਵਾਰ ਫਿਰ ਆਪਣੀ ਯੋਗਤਾ ਤੇ ਸਮਰੱਥਾ ਦਾ ਪ੍ਰਮਾਣ ਦਿੰਦਿਆਂ ਨੌਂਵੀ ਜਮਾਤ ਦੇ ਵਿਦਿਆਰਥੀ ਦਾਨਿਸ਼ ਗੁਪਤਾ ਨੇ ਵਾਈਟ ਗਰੁੱਪ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਸ਼ਨ ਕਰਦਿਆਂ ਪਹਿਲਾ ਤੇ ਹਰਕੀਰਤ ਕੌਰ ਨੇ ਗਰੀਨ ਗਰੁੱਪ ਵਿੱਚ ਦੂਜਾ ਸਥਾਨ ਹਾਸਲ ਕਰਕੇ ਜਿੱਤ ਦਾ ਸਿਹਰਾ ਦਸਮੇਸ਼ ਪਬਲਿਕ ਸਕੂਲ ਸਿਰ ਸਜਾਇਆ। ਇਸ ਬੇਮਿਸਾਲ ਪ੍ਰਰਾਪਤੀ ਦੀ ਸ਼ਲਾਘਾ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਤੇ ਸਵਰਨਜੀਤ ਸਿੰਘ ਗਿੱਲ ਨੇ ਸਕੂਲ ਦੇ ਮੁਖੀ ਅਪੂਰਵ ਦੇਵਗਨ, ਕੋਆਰਡੀਨੇਟਰਜ਼ ਪਿÝਾਵੇਦਾ ਭੁੱਲਰ, ਸੁਖਜੀਤ ਕੌਰ, ਰਵਨੀਤ ਕੌਰ (ਐਕਟੀਵਿਟੀ ਇੰਚਾਰਜ) ਅਤੇ ਕਲਾ ਨੂੰ ਨਿਖਾਰਨ ਤੇ ਸੇਧ ਦੇਣ ਵਾਲੇ ਅਧਿਆਪਕ ਦੇਬਨਾਥ ਅਤੇ ਕੁਲਦੀਪ ਕੁਮਾਰ, ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰੀਨ ਪ੍ਰਰਾਪਤੀਆਂ ਸਿਰਜਣ ਲਈ ਉਤਸ਼ਾਹਿਤ ਕੀਤਾ ਅਤੇ ਸੰਸਥਾ ਦਾ ਨਾਂ ਚਮਕਾਉਣ ਦੇ ਸੰਦੇਸ਼ ਵੀ ਦਿੱਤਾ।