ਭੋਲਾ ਸ਼ਰਮਾ, ਜੈਤੋ : 66ਵੀਆਂ ਪੰਜਾਬ ਰਾਜ ਅੰਡਰ ਜ਼ਿਲ੍ਹਾ ਖੇਡਾਂ 2022-23 ਕੈਰਮ ਬੋਰਡ (ਅੰਡਰ 14, 17 ਅਤੇ 19 ਲੜਕੇ/ਲੜਕੀਆਂ) ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ 22 ਨਵੰਬਰ ਤੋਂ 25 ਨਵੰਬਰ, 2022 ਤਕ ਕਰਵਾਈਆਂ ਗਈਆਂ। ਜਿਸ ਵਿਚ ਸਾਰੇ ਪੰਜਾਬ ਵਿਚੋਂ ਅੰਡਰ-17 ਲੜਕੀਆਂ ਦੀਆਂ ਕੁੱਲ 14 ਟੀਮਾਂ ਨੇ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ। ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਕੋਚ ਜਸਦੀਪ ਕੌਰ ਦੀ ਅਗਵਾਈ ਵਿਚ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ ਅਤੇ ਦਸਮੇਸ਼ ਪਬਲਿਕ ਸਕੂਲ ਬਰਗਾੜੀ ਜ਼ਿਲ੍ਹਾ ਫ਼ਰੀਦਕੋਟ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਜਸਪ੍ਰਰੀਤ ਕੌਰ ਜਮਾਤ ਅੱਠਵੀਂ ਅਤੇ ਲਵਲੀਨ ਕੌਰ ਜਮਾਤ ਅੱਠਵੀਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੂਬਾ ਪੱਧਰੀ ਖੇਡਾਂ ਵਿਚੋਂ ਪਹਿਲਾ ਸਥਾਨ ਪ੍ਰਰਾਪਤ ਕਰਦਿਆਂ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ ਆਪਣੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪਿੰ੍ਸੀਪਲ ਯਸ਼ੂ ਧਿੰਗੜਾ ਨੇ ਅਤੇ ਸਮੂਹ ਸਟਾਫ਼ ਨੇ ਇਨ੍ਹਾਂ ਦੋਵੇਂ ਹੋਣਹਾਰ ਵਿਦਿਆਰਥਣਾਂ ਜਸਪ੍ਰਰੀਤ ਕੌਰ ਤੇ ਲਵਲੀਨ ਕੌਰ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਬੱਚਿਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਵੱਲ ਪੇ੍ਰਿਆ। ਇਸ ਮੌਕੇ ਪਿੰ੍ਸੀਪਲ ਯਸ਼ੂ ਧਿੰਗੜਾ ਨੇ ਕੋਚ ਜਸਦੀਪ ਕੌਰ ਅਤੇ ਕੋਚ ਜਸਕਰਨ ਸਿੰਘ ਨੂੰ ਉਨ੍ਹਾਂ ਵੱਲੋਂ ਕਰਵਾਈ ਅਣਥੱਕ ਮਿਹਨਤ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।