ਬੀਐੱਸ ਿਢੱਲੋਂ, ਫ਼ਰੀਦਕੋਟ : ਦਸਮੇਸ਼ ਪਬਲਿਕ ਸਕੂਲ ਦੀ ਕਿ੍ਕਟ ਟੀਮ ਨੇ ਅੰਡਰ 17 ਲੜਕਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਜਿੱਤ ਪ੍ਰਰਾਪਤ ਕੀਤੀ। ਸਕੂਲ ਦੇ ਡਾਇਰੈਕਟਰ ਗੁਰਚਰਨ ਸਿੰਘ ਤੇ ਪਿ੍ਰੰਸੀਪਲ ਮੈਡਮ ਨੀਰੂ ਗਾਂਧੀ ਨੇ ਸਕੂਲ ਪਹੁੰਚਣ ਤੇ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਦੱਸਣਯੋਗ ਹੈ ਕਿ ਦਸਮੇਸ਼ ਪਬਲਿਕ ਸਕੂਲ ਦੀ ਕਿ੍ਕਟ ਟੀਮ ਨੇ ਗੋਲਵਾਲਾ ਜੋਨ ਦੀ ਟੀਮ ਨਾਲ ਫਾਈਨਲ ਮੈਚ ਖੇਡਿਆ, ਜਿਸ ਵਿਚ ਦਸਮੇਸ਼ ਸਕੂਲ ਫ਼ਰੀਦਕੋਟ ਦੀ ਟੀਮ ਨੇ ਪਹਿਲਾਂ ਗੇਂਦਬਾਜੀ ਕੀਤੀ ਅਤੇ 10 ਓਵਰਾਂ ਦੇ ਮੈਚ ਵਿੱਚ ਗੋਲੇਵਾਲਾ ਜੋਨ ਦੀ ਟੀਮ ਸਿਰਫ 71 ਦੌੜਾਂ ਹੀ ਬਣਾ ਸਕੀ ਜਿਸ ਵਿਚ ਗੁਰਤੇਜ ਸਿੰਘ ਮੌੜ ਨੇ ਦੋ ਓਵਰਾਂ ਵਿਚ ਦੋ ਵਿਕਟਾਂ ਅਤੇ ਕੇਸ਼ਵ ਮਿੱਤਲ ਦੋ ਓਵਰਾਂ ਵਿਚ ਦੋ ਵਿਕਟਾਂ, ਵੰਸ਼ ਬਾਂਸਲ ਨੇ ਦੋ ਓਵਰਾਂ 'ਚ ਇਕ ਵਿਕਟ ਲਈ ਅਤੇ ਹਰਬੰਸ ਸਿੰਘ ਨੇ 2 ਓਵਰਾਂ ਵਿਚ ਇਕ ਵਿਕਟ ਲਈ ਦਸਮੇਸ਼ ਪਬਲਿਕ ਸਕੂਲ ਦੇ ਖਿਡਾਰੀ ਅਭੀਜੀਤ ਸਿੰਘ ਸੋਢੀ ਬੱਲੇਬਾਜ਼ੀ ਕਰਦੇ ਹੋਏ 17 ਗੇਦਾਂ ਵਿੱਚ 27 ਦੌੜਾਂ ਬਣਾਈਆਂ ਅਤੇ ਅਨਮੋਲ ਸ਼ਿਕਰੀ ਨੇ 18 ਗੇਦਾਂ ਵਿੱਚ 30 ਦੌੜਾਂ ਬਣਾਈਆਂ, ਅਕਾਸ਼ਪ੍ਰਰੀਤ ਸਿੰਘ ਨੇ 6 ਗੇਦਾਂ ਵਿੱਚ 8 ਦੌੜਾਂ ਬਣਾਈਆਂ ਅਤੇ ਵੰਸ਼ ਬਾਂਸਲ ਨੇ 5 ਗੇਦਾਂ ਵਿੱਚ 8 ਦੌੜਾਂ ਬਣਾ ਕੇ 71 ਦੌੜਾਂ ਦੇ ਟੀਚੇ ਨੂੰ ਪਾਰ ਕਰਦੇ ਹੋਏ 73 ਰਨ ਬਣਾ ਕੇ ਸ਼ਾਨਦਾਰ ਜਿੱਤ ਪ੍ਰਰਾਪਤ ਕਰਦੇ ਹੋਏ ਸੋਨ ਤਗਮਾ ਹਾਸਲ ਕੀਤਾ। ਇਸ ਸਫਲਤਾ ਤੇ ਸਕੂਲ ਦੇ ਡਾਇਰੈਕਟਰ ਗੁਰਚਰਨ ਸਿੰਘ ਅਤੇ ਪਿ੍ਰ੍ੰਸੀਪਲ ਨੀਰੂ ਗਾਂਧੀ ਨੇ ਬੱਚਿਆਂ ਦੇ ਮਾਪੇ, ਜੇਤੂ ਖਿਡਾਰੀਆਂ, ਕਿ੍ਕਟ ਕੋਚ ਪੁਨੀਤ ਕੁਮਾਰ, ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਅਤੇ ਸੀਨੀਅਰ ਕੋਆਰਡੀਨੇਟਰ ਰਾਕੇਸ਼ ਕੁਮਾਰ ਧਵਨ ਨੂੰ ਵਧਾਈ ਦਿੱਤੀ।

16ਐਫ਼ਡੀਕੇ106:-ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਗੁਰਚਰਨ ਸਿੰਘ ਤੇ ਪਿੰ੍. ਨੀਰੂ ਗਾਂਧੀ।