ਚਾਨਾ, ਫ਼ਰੀਦਕੋਟ

ਪੰਜਾਬ ਵਿਧਾਨ ਸਭਾ ਚੋਣਾਂ 2022 'ਆਓ ਲੋਕਤੰਤਰ ਦਾ ਜਸ਼ਨ ਮਨਾਈਏ' ਤਹਿਤ ਸਵੀਪ ਗਤੀਵਿਧੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪਿ੍ਰਸੀਪਲ ਭੁਪਿੰਦਰ ਸਿੰਘ ਬਰਾੜ ਦੀ ਸਰਪ੍ਰਸਤੀ ਅਤੇ ਕਾਨੂੰਨੀ ਸਾਖ਼ਰਤਾ ਕਲੱਬ ਦੇ ਇੰਚਾਰਜ਼ ਲੈਕਚਰਾਰ ਭੂਗੋਲ ਸੁਖਜਿੰਦਰ ਸਿੰਘ ਸੁੱਖੀ ਅਤੇ ਕਮਲਜੀਤ ਕੌਰ ਦੀ ਯੋਗ ਅਗਵਾਈ ਹੇਠ ਸਲੋਗਨ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਬੜੀ ਹੀ ਦਿਲਚਸਪੀ ਨਾਲ ਭਾਗ ਲਿਆ। ਸਲੋਗਨ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਸੁਨੇਹਾ,12ਵੀਂ ਈ ਨੇ ਪਹਿਲਾ, ਨੇਹਾ ਰਾਣੀ, 12ਵੀਂ ਡੀ ਨੇ ਦੂਜਾ, ਗੁਰਪ੍ਰਰੀਤ ਕੌਰ,12ਵੀਂ ਜਮਾਤ ਡੀ.ਨੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥਣ ਪੂਜਾ ਜਮਾਤ,12ਵੀਂ ਜੀ ਨੂੰ ਹੌਂਸਲਾ ਵਧਾਊ ਇਨਾਮ ਵਾਸਤੇ ਚੁਣਿਆ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸਕੂਲ ਦੇ ਪਿੰ੍ਸੀਪਲ ਭੁਪਿੰਦਰ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਉਨਾਂ੍ਹ ਕਿਹਾ ਨੂੰ 18 ਸਾਲ ਦੀ ਉਮਰ 'ਚ ਹਰ ਵਿਦਿਆਰਥੀ ਨੂੰ ਪਹਿਲਾਂ ਆਪਣੀ ਵੋਟ ਬਣਾਉਣੀ ਚਾਹੀਦੀ ਹੈ ਤੇ ਿਫ਼ਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ੍ਹ ਕਿਸੇ ਲਾਲਚ, ਡਰ, ਭੈਅ ਕਰਨੀ ਚਾਹੀਦੀ ਹੈ। ਸਲੋਗਨ ਮੁਕਾਬਲੇ ਦੀ ਸਫ਼ਲਤਾ ਵਾਸਤੇ ਚਰਨਜੀਤ ਕੌਰ ਲੈਕਚਰਾਰ ਪੋਲ ਸਾਇੰਸ, ਸੁਸ਼ੀਲ ਰਾਣੀ, ਗੁਰਮੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ ਲੈਕਚਰਾਰ ਪੰਜਾਬੀ, ਸਵਰਨ ਕਾਂਤਾ,ਸੁਖਜਿੰਦਰ ਸਿੰਘ ਸੁੱਖੀ ਹਾਜ਼ਰ ਸਨ। ਜੇਤੂ ਬੱਚਿਆਂ ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸੱਤਪਾਲ, ਉਪ ਜ਼ਿਲਾ ਸਿੱਖਿਆ ਅਫ਼ਸਰ ਪ੍ਰਦੀਪ ਦਿਓੜਾ ਨੇ ਵਧਾਈ ਦਿੱਤੀ। ਦੋਹਾਂ ਸਿੱਖਿਆ ਅਧਿਕਾਰੀਆਂ ਨੇ ਜ਼ਿਲੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕੀਤੀ ਕਿ ਉਹ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਨੂੰ ਵੋਟ ਬਣਾਉਣ ਵਾਸਤੇ ਪੇ੍ਰਿਤ ਕਰਨ।