ਪੱਤਰ ਪੇ੍ਰਰਕ, ਕੋਟਕਪੂਰਾ : ਦੇਵੀਵਾਲਾ ਸੜਕ ਦੇ ਵਸਨੀਕ ਪਿ੍ਰੰਸ ਗੋਇਲ ਨੇ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਸੁਖਪ੍ਰਰੀਤ ਕੌਰ ਨਾਂ ਦੀ ਅੌਰਤ ਉਸ ਦੇ ਘਰ ਸਫ਼ਾਈ ਵਗੈਰਾ ਦਾ ਕੰਮਕਾਜ ਕਰਦੀ ਸੀ ਅਤੇ ਸ਼ਾਮ ਨੂੰ ਕੰਮ ਕਰ ਕੇ ਘਰ ਚਲੀ ਜਾਂਦੀ ਸੀ। ਉਸ ਨੇ ਆਪਣੀ ਘਰਵਾਲੀ ਦੇ ਇਲਾਜ ਲਈ ਡੇਢ ਲੱਖ ਰੁਪਏ ਅਲਮਾਰੀ ਦੇ ਲੌਕਰ 'ਚ ਰੱਖ ਕੇ ਚਾਬੀ ਵੀ ਅਲਮਾਰੀ 'ਚ ਹੀ ਰੱਖ ਦਿੱਤੀ ਸੀ। ਲੋੜ ਪੈਣ 'ਤੇ ਜਦੋਂ ਉਸ ਨੇ ਅਲਮਾਰੀ ਵਿਚਲੇ ਲੌਕਰ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ 'ਚ ਪੈਸੇ ਮੌਜੂਦ ਨਹੀਂ ਸਨ। ਬਿਆਨਕਰਤਾ ਨੂੰ ਪੜਤਾਲ ਕਰਨ 'ਤੇ ਪਤਾ ਲੱਗਾ ਹੈ ਕਿ ਉਸ ਦੇ ਘਰ ਸਫ਼ਾਈ ਦਾ ਕੰਮ ਕਰਨ ਵਾਲੀ ਸੁਖਪ੍ਰਰੀਤ ਕੌਰ ਨੇ ਹੀ ਪੈਸੇ ਚੋਰੀ ਕੀਤੇ ਹਨ। ਇਸ ਸਬੰਧੀ ਪੁਲਿਸ ਨੇ ਉਕਤ ਅੌਰਤ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 62 ਹਜ਼ਾਰ ਰੁਪਏ ਦੀ ਨਕਦੀ ਅਤੇ 7.660 ਗ੍ਰਾਮ ਸੋਨਾ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।