v> ਅਸ਼ੋਕ ਧੀਰ, ਜੈਤੋ: ਅੱਜ ਸ਼ਾਮ ਕਾਰ ਸਵਾਰ ਲੁਟੇਰਿਆਂ ਨੇ ਜੈਤੋ ਵਿਖੇ ਇੱਕ ਪੈਟਰੋਲ ਪੰਪ ’ਤੇ ਫ਼ਾਇਰਿੰਗ ਕੀਤੀ ਅਤੇ ਕਰਿੰਦੇ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਿਕ ਘਟਨਾ ਜੈਤੋ-ਮੁਕਤਸਰ ਰੋਡ ’ਤੇ ਪਿੰਡ ਡੇਲਿਆਂਵਾਲੀ ਨੇੜੇ ਇੰਡੀਅਨ ਆਇਲ ਦੇ ‘ਪ੍ਰਿੰਸ ਕਿਸਾਨ ਸੇਵਾ ਕੇਂਦਰ’ ਨਾਂ ਦੇ ਪੈਟਰੋਲ ਪੰਪ ’ਤੇ ਵਾਪਰੀ। ਇਥੇ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ ਆ ਕੇ ਰੁਕੀ। ਕਾਰ ਵਿਚੋਂ ਨਿਕਲੇ ਦੋ ਵਿਅਕਤੀਆਂ ਨੇ ਹਵਾ ਵਿਚ ਦੋ ਗੋਲ਼ੀਆਂ ਚਲਾਈਆਂ।

ਇਸ ਪਿੱਛੋਂ ਉਹ ਪੰਪ ਦੇ ਕਰਿੰਦੇ ਦੁਆਲੇ ਹੋ ਗਏ ਅਤੇ ਉਸ ਤੋਂ ਕਰੀਬ 7000 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਕਰਿੰਦੇ ਦਾ ਨਾਂ ਸੁਰਜਨ ਹੈ ਅਤੇ ਉਹ ਉੱਤਰ ਪ੍ਰਦੇਸ਼ ਦਾ ਮੂਲ ਨਿਵਾਸੀ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ।

Posted By: Jagjit Singh