ਬਾਬਾ ਫਰੀਦ ਲਾਅ ਕਾਲਜ ਦੇ ਐੱਨਸੀਸੀ ਕੈਡਿਟਸ ਨੇ ਲਗਾਇਆ ਸੀਏਟੀਸੀ-68 ਕੈਂਪ
ਬਾਬਾ ਫਰੀਦ ਲਾਅ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਲਗਾਇਆ ਸੀ.ਏ.ਟੀ.ਸੀ.-68 ਕੈਂਪ
Publish Date: Tue, 02 Dec 2025 04:23 PM (IST)
Updated Date: Tue, 02 Dec 2025 04:26 PM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਫਰੀਦਕੋਟ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ 7 ਕੈਡਿਟਸ ਪੁਸ਼ਬਿੰਦਰ ਸਿੰਘ, ਪ੍ਰਭਜੋਤ ਸਿੰਘ, ਮੋਹਦੀਪ ਸਿੰਘ, ਸੁਖਬੀਰ ਸਿੰਘ, ਦੀਪਿੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਅਨਮੋਲ ਕੁਮਾਰ ਨੇ ਸੀ.ਏ.ਟੀ.ਸੀ.-68 ਐਸ.ਬੀ.ਐਸ ਸਟੇਟ ਯੂਨੀਵਰਸਿਟੀ, ਫਿਰੋਜਪੁਰ ਦੇ ਟਰੇਨਿੰਗ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਕੈਡਿਟਸ ਨੇ ਰਾਈਫਲ ਟਰੇਨਿੰਗ, ਡਰਿੰਲ ਪਰੇਡ, ਮੈਪ ਰੀਡਿੰਗ ਅਤੇ ਫੌਜ ਦੀ ਬਣਤਰ ਬਾਰੇ ਜਾਣਕਾਰੀ ਹਾਸਿਲ ਕੀਤੀ। ਇਹ ਕੈਂਪ ਲਗਾਤਾਰ 10 ਦਿਨ ਜਾਰੀ ਰਿਹਾ। ਇਹ ਸਾਰਾ ਪ੍ਰੋਗਰਾਮ ਸੀ.ਐਸ. ਸ਼ਰਮਾ (ਕਮਾਂਡਿੰਗ ਅਫਸਰ) 13 ਪੰਜਾਬ ਐਨ.ਸੀ.ਸੀ ਬਟਾਲੀਅਨ ਫਿਰੋਜ਼ਪੁਰ ਵੱਲੋਂ ਚਲਾਇਆ ਗਿਆ। ਟਰੇਨਿੰਗ ਬਾਰੇ ਅੱਗੇ ਦੱਸਦੇ ਹੋਏ ਸੀ ਟੀ ਓ ਮਨਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਆਰਮੀ ਟੀਮ ਜਿਸ ਵਿੱਚ ਐਸ.ਐਮ ਨਰਿੰਦਰ ਸਿੰਘ ਜੀ, ਸੂਬੇਦਾਰ ਗੁਰਸੇਵਕ ਸਿੰਘ, ਹਵਲਦਾਰ ਗੁਰਦੀਪ ਸਿੰਘ, ਹਵਲਦਾਰ ਜਸਵੰਤ ਸਿੰਘ, ਹਵਲਦਾਰ ਰਾਏ ਆਜਾਦ, ਪ੍ਰਿਤਪਾਲ ਸਿੰਘ (ਏ.ਐਨ.ਓ) ਅਤੇ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਟਰੇਨਿੰਗ ਕਰਵਾਈ। ਅੰਤ ਵਿੱਚ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਜੀ ਨੇ ਇਹ ਟਰੇਨਿੰਗ ਕਰਵਾਉਣ ਲਈ ਬਟਾਲੀਅਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਐਨ.ਸੀ.ਸੀ ਦੀ ਤਰੱਕੀ ਲਈ ਹਰ ਸਹੂਲਤਾਂ ਮੁਹੱਈਆ ਕਰਵਾਉਂਦਾ ਰਹੇਗਾ।