ਅਸ਼ੋਕ ਧੀਰ ਜੈਤੋ

ਬਹਿਰੀਨ ਵਿਖੇ ਚੱਲ ਰਹੀਆਂ ਏਸ਼ੀਅਨ ਪੈਰਾ ਯੂਥ ਖੇਡਾਂ ਦੇ ਦੂਜੇ ਦਿਨ ਭਾਰਤ ਨੇ 13 ਮੈਡਲ ਆਪਣੇ ਨਾਂ ਕੀਤੇ। ਭਾਰਤੀ ਚੀਫ ਡੇ ਮਿਸ਼ਨ ਵਰਿੰਦਰ ਕੁਮਾਰ ਡਬਾਸ ਅਤੇ ਡਿਪਟੀ ਚੀਫ ਡੇ ਮਿਸ਼ਨ ਜਸਪ੍ਰਰੀਤ ਸਿੰਘ ਧਾਲੀਵਾਲ ਨੇ ਪੈ੍ੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੂਜੇ ਦਿਨ ਤਕ ਭਾਰਤ ਦੇ 19 ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਅਥਲੈਟਿਕਸ ਵਿਚ 15, ਸਵਿੰਮਿੰਗ ਵਿਚ ਇਕ ਅਤੇ ਪੈਰਾ ਬੈਡਮਿੰਟਨ ਵਿਚ ਤਿੰਨ ਖਿਡਾਰੀਆਂ ਨੇ ਮੈਡਲ ਜਿੱਤੇ। ਦੂਜੇ ਦਿਨ ਤਕ ਪੰਜ ਗੋਲਡ, ਛੇ ਸਿਲਵਰ, ਅੱਠ ਤਾਂਬੇ ਦੇ ਮੈਡਲ ਭਾਰਤੀ ਖਿਡਾਰੀਆਂ ਨੇ ਜਿੱਤੇ ਹਨ। ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ, ਸੈਕਟਰੀ ਜਨਰਲ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਦੇ ਸਰਪ੍ਰਸਤ ਮਹਿੰਦਰ ਸਿੰਘ ਕੇਪੀ, ਪ੍ਰਧਾਨ ਚਰਨਜੀਤ ਸਿੰਘ ਬਰਾੜ, ਸ਼ਮਿੰਦਰ ਸਿੰਘ ਿਢੱਲੋਂ, ਮਨਪ੍ਰਰੀਤ ਸਿੰਘ ਸੇਖੋਂ, ਜਸਪ੍ਰਰੀਤ ਸਿੰਘ ਧਾਲੀਵਾਲ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫੀ ਬਰਾੜ, ਪ੍ਰਮੋਦ ਧੀਰ, ਜਸਵਿੰਦਰ ਸਿੰਘ ਧਾਲੀਵਾਲ, ਗੁਰਪ੍ਰਰੀਤ ਸਿੰਘ, ਜਸਇੰਦਰ ਸਿੰਘ, ਅਮਨਦੀਪ ਬਰਾੜ, ਜਗਰੂਪ ਸਿੰਘ, ਜਸਵੰਤ ਸਿੰਘ, ਯਾਦਵਿੰਦਰ ਕੌਰ, ਜਸਪਾਲ ਸਿੰਘ, ਰੀਸ਼ੂ ਗਰਗ ਆਦਿ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।