ਪੱਤਰ ਪ੍ਰਰੇਰਕ, ਫਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਸਵਰਨ ਸਿੰਘ ਸੇਖੋਂ ਨੇ ਆਪਣੀ 33ਵੀਂ ਵਰ੍ਹੇਗੰਢ 'ਤੇ 71ਵੀਂ ਵਾਰ ਖੂਨਦਾਨ ਕੀਤਾ। ਉਨ੍ਹਾਂ ਦੱਸਿਆਂ ਕਿ 71ਵੀਂ ਵਾਰ ਲੋੜਵੰਦ ਮਰੀਜ਼ ਨੂੰ ਖੂਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਖੂਨਦਾਨ ਕੈਪਾਂ ਤੇ ਬਲੱਡ ਬੈਕ ਵਿਭਾਗ ਵਿਚ ਲੋੜਵੰਦ ਤੇ ਜਖ਼ਮੀ ਮਰੀਜ਼ਾਂ ਨੂੰ ਲੋੜ ਪੈਣ 'ਤੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਤੇ ਬਿਮਾਰੀ ਤੋਂ ਨਿਰੋਗ ਰਹਿੰਦਾ ਹੈ। ਉਨ੍ਹਾਂ ਦਾ ਫਰੀਦਕੋਟ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਜ਼ਾਦੀ ਦਿਵਸ 'ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ 'ਤੇ ਡਾ. ਨੀਤੂ ਕੱਕੜ ਇੰਚਾਰਜ ਬਲੱਡ ਬੈਂਕ, ਡਾ. ਮੁਨੀਸ਼ ਧਵਨ ਐੈਸੋਸੀਏਟ ਪ੍ਰਰੋਫੈਸਰ ਅੱਖ ਵਿਭਾਗ, ਡਾ. ਵਰਨ ਕੋਲ ਐਸਿਸਟ ਪ੍ਰਰੈਫਸਰ ਬੱਚਾ ਵਿਭਾਗ, ਮੁਨਸੀ ਭੱਟੀ ਐਮਐਲਟੀ, ਡਾ. ਮਨਇੰਦਰ ਸਿੰਘ ਐਸਆਰ ਬਲੱਡ ਬੈਂਕ, ਲਖਵਿੰਦਰ ਕੌਰ ਸਟਾਫ਼ ਨਰਸ, ਸਤਨਾਮ ਕੌਰ ਸਟਾਫ਼ ਨਰਸ ਸਿਮਰਨ ਕੌਰ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

27ਐੱਫਡੀਕੇ 102 :-ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ 71ਵੀਂ ਵਾਰ ਖੂਨਦਾਨ ਕਰਦੇ ਹੋਏ ਸਵਰਨ ਸਿੰਘ ਸੇਖੋਂ।