- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ

- ਯੁਵਕ ਸੇਵਾਵਾਂ ਵਿਭਾਗ ਦੇ ਖ਼ੂਨਦਾਨ ਕੈਂਪ 'ਚ 550 ਯੂਨਿਟ ਖੂਨਦਾਨ ਇਕੱਤਰ

ਪੱਤਰ ਪ੍ਰਰੇਰਕ, ਫ਼ਰੀਦਕੋਟ : ਯੁਵਕ ਸੇਵਾਵਾਂ ਅਤੇ ਖੇਡਾਂ ਪੰਜਾਬ ਮੰਤਰੀ ਗੁਰਮੀਤ ਸਿੰਘ ਸੋਢੀ ਦੀ ਰਹਿਨਮਾਈ, ਡਾਇਰੈੱਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸੰਜੇ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਵ ਰਾਜ ਦੀ ਸਰਪ੍ਰਸਤੀ ਅਤੇ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾ ਵਿਭਾਗ ਫ਼ਰੀਦਕੋਟ ਜਗਜੀਤ ਸਿੰਘ ਚਾਹਲ ਦੀ ਸੁਚੱਜੀ ਅਗਵਾਈ ਹੇਠ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ-ਿਫ਼ਰੋਜ਼ਪੁਰ ਦੇ ਸਮੂਹ ਰੈੱਡ ਰੀਬਨ ਕਲੱਬਾਂ, ਐੱਨ.ਐੱਸ.ਐੱਸ. ਯੂਨਿਟਾਂ, ਯੂਥ ਕਲੱਬਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਸਰਕਾਰੀ ਬ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਾਲਜ ਦੇ ਪਿ੍ਰੰਸੀਪਲ ਡਾ. ਰਣਜੀਤ ਸਿੰਘ ਨੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਜੈਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਫ਼ਰੀਦਕੋਟ ਸ਼ਾਮਲ ਹੋਏ। ਉਨ੍ਹਾਂ ਯੁਵਕ ਸੇਵਾਵਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਸਮਾਜ ਭਲਾਈ ਕੰਮਾਂ 'ਚ ਵੱਧ-ਚੜ ਦੇ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਸਭ ਨੂੰ ਵਧਾਈ ਵੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਰਮਦੀਪ ਸਿੰਘ ਐੱਸ.ਡੀ.ਐੱਮ. ਫ਼ਰੀਦਕੋਟ ਨੇ ਕਿਹਾ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਸੰਦੇਸ਼ ਨਾਮ ਜਪੋ, ਵੰਡ ਛਕੋ, ਕਿਰਤ ਕਰੋ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਤਿਕਾਰਿਤ ਮਹਿਮਾਨ ਵਜੋਂ ਜਸਮਿੰਦਰ ਸਿੰਘ ਹਾਂਡਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਡਾ. ਐੱਸਐੱਸ ਬਰਾੜ ਪਿ੍ਰੰਸੀਪਲ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ, ਮਾਹੀਪਇੰਦਰ ਸਿੰਘ ਖਾਲਸਾ ਸੇਵਾਦਾਰ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ, ਹਰਵਿੰਦਰ ਸਿੰਘ ਟਿੱਕਾ ਸੰਧੂ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਵਿਕਰਮ ਕੰਬੋਜ਼ ਵਾਈਸ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਨੇ ਸ਼ਮੂਲੀਅਤ ਕਰਦਿਆਂ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਭਵਿੱਖ ਵੀ ਹੋਰ ਤਕੜੇ ਹੋ ਕੇ ਸਮਾਜ ਸੇਵਾ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਸੁਭਾਸ਼ ਪਿੰਡੀ ਚੇਅਰਮੈਨ, ਪਾਲਾ ਬੱਟੀ ਨੌਜਵਾਨ ਕਾਂਗਰਸੀ ਆਗੂ ਅਤੇ ਰਾਜਿੰਦਰ ਦਾਸ ਰਿੰਕੂ ਸਮਾਜ ਸੇਵੀ ਸ਼ਾਮਲ ਹੋਏ। ਇਸ ਮੌਕੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਯੂਥ ਕੋਆਰਡੀਨੇਟਰ ਪ੍ਰਰੋ. ਪਰਮਿੰਦਰ ਸਿੰਘ ਨੇ ਪਹੁੰਚੇ ਸਮੂਹ ਖੂਨਦਾਨੀਆਂ, ਮਹਿਮਾਨਾਂ, ਮੈਡੀਕਲ ਟੀਮਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ 550 ਸਵੈ ਇੱਛੁਕ ਖੂਨਦਾਨੀਆਂ ਨੇ ਖੂਨਦਾਨ ਕੀਤਾ। ਫ਼ੋਨ ਸੰਦੇਸ਼ ਰਾਹੀਂ ਕੁਸ਼ਲਦੀਪ ਸਿੰਘ ਿਢੱਲੋਂ ਸਿਆਸੀ ਸਲਾਹਕਾਰ/ਹਲਕਾ ਵਿਧਾਇਕ ਨੇ ਯੁਵਕ ਸੇਵਾਵਾਂ ਵਿਭਾਗ ਅਤੇ ਖੂਨਦਾਨੀਆਂ ਨੂੰ ਇਸ ਨੇਕ ਕਾਰਜ ਦੀ ਵਧਾਈ ਦਿੱਤੀ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਗੁਰੂ ਨਾਨਕ ਹਸਪਤਾਲ ਸ਼੍ਰੀ ਅਮਿ੍ੰਤਸਰ ਸਾਹਿਬ ਅਤੇ ਸਿਵਲ ਹਸਪਤਾਲ ਮੋਗਾ ਦੀਆਂ ਟੀਮਾਂ ਨੇ ਖੂਨਦਾਨ ਇੱਕਤਰ ਕੀਤਾ। ਇਸ ਮੌਕੇ ਲੰਗਰ ਦੀ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ, ਲੰਗਰ ਮਾਤਾ ਖੀਵੀ ਜੀ ਵੱਲੋਂ ਕੀਤੀ ਗਈ। ਇਸ ਮੌਕੇ ਰਿਫ਼ਰੈਸ਼ਮੈਂਟ 'ਚ ਦੁੱਧ, ਕੇਲੇ, ਬਿਸਕੁਟ ਦਿੱਤੇ ਗਏ। ਸਾਰੇ ਖੂਨਦਾਨੀਆਂ ਨੂੰ ਪ੍ਰਮਾਣ ਪੱਤਰਾਂ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਵਾਈਸ ਪਿ੍ਰੰਸੀਪਲ ਪੋ੍. ਰਮਿੰਦਰ ਘਈ, ਡਾ. ਪਰਮਿੰਦਰ ਸਿੰਘ, ਪ੍ਰਰੋ. ਮਨਿੰਦਰ ਕੌਰ, ਪ੍ਰਰੋ. ਅਰਮਿੰਦਰ ਸਿੰਘ, ਪ੍ਰਰੋ. ਹਰਪ੍ਰਰੀਤ ਸਿੰਘ, ਪ੍ਰਰੋ. ਜੋਤ ਮਨਿੰਦਰ ਸਿੰਘ, ਪ੍ਰਰੋ. ਰਾਜਵਿੰਦਰ ਕੌਰ, ਪ੍ਰਰੋ. ਗੁਰਲਾਲ ਸਿੰਘ, ਪ੍ਰਰੋ. ਬੂਟਾ ਸਿੰਘ ਬਲਕਾਰ ਸਿੰਘ ਨੇ ਕੈਂਪ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਪਾਇਆ।

14ਐਫਡੀਕੇ110:-ਖ਼ੂਨਦਾਨ ਕੈਂਪ 'ਚ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਅਜੈਪਾਲ ਸਿੰਘ ਸੰਧੂ ਪ੍ਰਧਾਨ ਅਤੇ ਹੋਰ।