ਪੱਤਰ ਪ੍ਰੇਰਕ, ਕੋਟਕਪੂਰਾ : ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਜਯੋਤੀ ਮਨਚੰਦਾ ਪਤਨੀ ਅਜੈ ਮਨਚੰਦਾ ਪੱੁਤਰ ਸੁਰਿੰਦਰ ਮਨਚੰਦਾ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਨੇ ਦੋ ਯੂਨਿਟ ਖੂਨਦਾਨ ਕਰਕੇ ਮਨਾਇਆ। ਇਸਤੋਂ ਪਹਿਲਾਂ ਪਰਿਵਾਰ ਵੱਲੋਂ ਆਲ ਇੰਡੀਆਂ ਕਰਿਆਨਾ ਮਰਚੈਂਟਸ ਦੇ ਪ੍ਰਧਾਨ ਓੁਕਾਂਰ ਗੋਇਲ ਤੇ ਖੂਨਦਾਨ ਸੰਸਥਾ ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਦੀ ਹਾਜ਼ਰੀ 'ਚ ਦੋਨਾਂ ਬੱਚਿਆਂ ਵੱਲੋਂ ਵਿਆਹ ਵਰੇ੍ਹਗੰਢ ਦੀ ਖੁਸ਼ੀ 'ਚ ਕੇਕ ਕੱਟਿਆ। ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਤੇ ਅਜਿਹੇ ਦਿਨਾਂ 'ਤੇ ਖੂਨਦਾਨ ਕਰਕੇ ਨਵੀ ਪੀੜ੍ਹੀ ਨੂੰ ਅਜਿਹਾ ਕਰਨ 'ਤੇ ਉਤਸ਼ਾਹ ਮਿਲਦਾ ਹੈ। ਓਕਾਂਰ ਗੋਇਲ ਨੇ ਕਿਹਾ ਕਿ ਨੋਜਵਾਨਾਂ ਵਿੱਚ ਜੋ ਸਮਾਜ ਪ੍ਰਤੀ ਵਧੀਆ ਸੋਚ ਪੈਦਾ ਹੋ ਰਹੀ ਹੈ ਉਸਦੀ ਸ਼ਲਾਘਾਂ ਕਰਨੀ ਬਣਦੀ ਹੈ ਤਾਂ ਜੋ ਇੰਨ੍ਹਾਂ ਤੋਂ ਪ੍ਰੇਰਿਤ ਹੋਕੇ ਹੋਰ ਨੌਜਵਾਨ ਵੀ ਇਸ ਦਿਸ਼ਾ ਵੱਲ ਚੱਲਣ। ਇਸ ਮੌਕੇ 'ਤੇ ਕਿਰਨ ਸ਼ਰਮਾ, ਸੁਭਾਸ਼ ਸ਼ਰਮਾ, ਸੰਨੀ ਕੰਢਾ, ਰਾਮ ਲਾਲ ਮਨਚੰਦਾ, ਨਿਰਮਲਾ ਮਨਚੰਦਾ, ਮੰਜਲਾ ਇੰਸਾਂ, ਬਲੱਡ ਇੰਚਾਰਜ ਮਨਦੀਪ ਇੰਸਾਂ ਸਮੇਤ ਕਈ ਹਾਜ਼ਰ ਸਨ।

19ਐਫਡੀਕੇ115:-ਵਿਆਹ ਦੀ ਵਰੇ੍ਹਗੰਢ 'ਤੇ ਖੂਨਦਾਨ ਕਰਦੇ ਹੋਏ ਦਾਨੀ ਸੱਜਣ।