ਜਤਿੰਦਰ ਮਿੱਤਲ, ਬਾਜਾਖਾਨਾ : ਨੇੜਲੇ ਪਿੰਡ ਮੱਲਾ ਵਿਖੇ ਭਾਰਤੀ

ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋ ਮੀਟਿੰਗ ਕੀਤੀ ਗਈ ਜਿਸਦੀ ਅਗਵਾਈ ਬਲਾਕ ਪ੍ਰਧਾਨ ਮੇਜਰ ਸਿੰਘ ਬਾਜਾਖਾਨਾ ਨੇ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਕਿਸਾਨੀ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਕਰਜੇ ਦੇ ਬੋਝ ਹੇਠ ਦੱਬੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀ ਖੱੁਦਕੁਸੀ ਦੇ ਮਸਲੇ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਵਾਮੀ ਨਾਥਨ ਦੀ ਰਿਪੋਰਟ ਜਲਦ ਲਾਗੂ ਕਰੇ। ਇਸ ਤੋ ਬਾਅਦ ਪਿੰਡ ਮੱਲਾ ਦੀ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਗੁਰਮੇਲ ਸਿੰਘ ਬੱਗਾ, ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ, ਜਨਰਲ ਸੈਕਟਰੀ ਗੁਰਤੇਜ ਸਿੰਘ, ਖਜਾਨਚੀ ਗੁਰਦੀਪ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਜਥੇਬੰਦਕ ਸਕੱਤਰ ਕਰਤਾਰ ਸਿੰਘ, ਪ੍ਰਰੈਸ ਸਕੱਤਰ ਕੌਰ ਸਿੰਘ, ਸਕੱਤਰ ਲਛਮਣ ਸਿੰਘ, ਸਕੱਤਰ ਚਮਕੌਰ ਸਿੰਘ, ਸਕੱਤਰ ਜਸਪਾਲ ਸਿੰਘ, ਮੀਤ ਸਕੱਤਰ ਗੁਰਪ੍ਰਰੀਤ ਸਿੰਘ ਨੂੰ ਚੁਣਿਆਂ ਗਿਆ ਅਤੇ ਗੁਰਲਾਲ ਸਿੰਘ ਨੂੰ ਪਿੰਡ ਵਾਸੀਆਂ ਵੱਲੋ ਸਰਬ ਸੰਮਤੀ ਨਾਲ ਜਿਲ੍ਹ•ਾ ਪ੍ਰਚਾਰ ਕਮੇਟੀ ਦਾ ਮੈਬਰ ਦਿੱਤਾ ਗਿਆ। ਇਸ ਸਮਂੇ ਜਿਲ੍ਹ•ਾ ਆਗੂ ਇੰਦਰਜੀਤ ਸਿੰਘ ਘਣੀਆਂ, ਬਲਜਿੰਦਰ ਸਿੰਘ ਵਾੜਾ ਭਾਈਕਾ ਬਲਾਕ ਜਨਰਲ ਸਕੱਤਰ, ਰਣਜੀਤ ਸਿੰਘ ਬਲਾਕ ਖਜਾਨਚੀ,ਕੁਲਦੀਪ ਸਿੰਘ ਲਾਲੀ ਬਲਾਕ ਮੀਤ ਪ੍ਰਧਾਨ, ਸਮਸੇਰ ਸਿੰਘ ਮੱਲਾ ਪ੍ਰਚਾਰ ਕਮੇਟੀ ਆਗੂ, ਮੋਦਨ ਸਿੰਘ ਘਣੀਆਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

17ਐਫ਼ਡੀਕੇ109:-ਬੀ.ਕੇ.ਯੂ ਸਿੱਧੂਪੁਰ ਏਕਤਾ ਵੱਲੋਂ ਇਕਾਈ ਦੀ ਚੋਣ ਮੌਕੇ ਹਾਜ਼ਰ ਕਿਸਾਨ ਆਗੂ ਅਤੇ ਪਿੰਡ ਵਾਸੀ।