ਪੱਤਰ ਪੇ੍ਰਰਕ, ਜੈਤੋ : ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਰਮਾਨ ਸੇਤੀਆ, ਨਵਜੋਤ ਕੌਰ, ਸੁਖਮਨ ਸਿੰਘ, ਅਨੰਨਿਆ ਸ਼ਰਮਾ, ਨਵਜੋਤ ਕੌਰ, ਲਖਵਿੰਦਰ ਕੌਰ, ਗਗਨਪ੍ਰਰੀਤ ਸਿੰਘ ਅਤੇ ਅਰਪਨ ਅਰੋੜਾ ਨੂੰ ਭਾਰਤ ਵਿਕਾਸ ਪ੍ਰਰੀਸ਼ਦ ਦੀ ਸੂਬਾ ਇਕਾਈ ਵੱਲੋਂ ਸੂਬਾਈ ਸਮੂਹ ਗਾਣ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਭੇਜੇ ਗਏ ਪ੍ਰਸ਼ੰਸਾ ਪੱਤਰ ਸੌਂਪੇ ਗਏ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਦੇ ਸਰਪ੍ਰਸਤ ਪ੍ਰਹਿਲਾਦ ਰਾਏ ਗਰਗ, ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਖਜ਼ਾਨਚੀ ਸੋਮੇਸ਼ ਕੋਛੜ, ਸੀਨੀਅਰ ਮੈਂਬਰ ਨਰੇਸ਼ ਸਚਦੇਵਾ, ਸਕੂਲ ਪਿੰ੍ਸੀਪਲ ਇੰਜਨੀਅਰ ਨਿਖਿਲ ਗਾਂਧੀ, ਸੰਗੀਤ ਅਧਿਆਪਕ ਨਰਿੰਦਰ ਸਿੰਘ, ਨੀਲਮ ਬਾਂਸਲ ਹਾਜ਼ਰ ਸਨ।