ਹਰਪ੫ੀਤ ਸਿੰਘ ਚਾਨਾ, ਕੋਟਕਪੂਰਾ : ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 'ਜੈਕਾਰਾ ਮੂਵਮੈਂਟ' ਵੱਲੋਂ ਕਰਵਾਏ ਗਏ 'ਟੈਲੰਟ ਸਰਚ ਸੀਨ-2' ਦੇ ਫਾਈਨਲ ਮੁਕਾਬਲਿਆਂ 'ਚ ਸੁੱਖਪ੍ਰੀਤ ਕੌਰ ਤੇ ਅਮਨਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਟਰਾਫ਼ੀਆਂ ਨੂੰ ਚੁੰਮਿਆ, ਉੱਥੇ ਹੋਰਨਾ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਵਿਲੱਖਣਅੰਦਾਜ 'ਚ ਪੇ੍ਰਰਨਾ ਦਿੱਤੀ। ਜਥੇਬੰਦੀ ਦੇ ਪ੍ਰਧਾਨ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਕਾਬਲਿਆਂ ਦੀ ਜੱਜਮੈਂਟ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਪੋ੍ਰ.ਮੈਡਮ ਅਰੁਣਾ ਰਣਦੇਵ,ਪ੍ਰੋ.ਮੈਡਮ ਹਰਜੀਤ ਕੌਰ ਅਤੇ ਪੰਜਾਬੀ ਲੋਕ ਗਾਇਕ ਗੁਰੀ ਮੱਕੜ ਨੇ ਨਿਰਪੱਖ ਜੱਜਮੈਂਟ ਸਭ ਦੇ ਸਨਮੁੱਖ ਰੱਖੀ। ਸਟੇਜ ਸੰਚਾਲਨ ਕਰਦਿਆਂ ਉੱਘੇ ਮੰਚ ਸੰਚਾਲਕ ਵਰਿੰਦਰ ਕਟਾਰੀਆ ਨੇ ਦੱਸਿਆ ਕਿ ਸਮਾਗਮ 'ਚ ਬੀਬਾ ਬਲਜੀਤ ਕੌਰ ਿਢੱਲੋਂ ਨੂੰ 'ਪੰਜਾਬ ਦੀ ਸ਼ੇਰਨੀ' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਗੁਰਬਾਣੀ ਦੇ ਅਸਲ ਫਲਸਫ਼ੇ ਦੇ ਅਰਥਾਂ ਨਾਲ ਵਰਤਮਾਨ ਸਮੇਂ ਦੇ ਸਰੋਕਾਰਾਂ ਦਾ ਜ਼ਿਕਰ ਕੀਤਾ। ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਫ਼ਾਈਨਲ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਸੰਗੀਤ ਮਾਹਿਰਾਂ ਵਲੋਂ ਸਾਜਾਂ ਦੇ ਨਾਲ ਪੀਪਨੀ ਰਿਕਾਰਡਜ਼ ਅਤੇ ਮਿਉਜਿਕ ਗਾਈਡੈਂਸ ਸੈਂਟਰ ਵਿਖੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜੂਨੀਅਰ ਗਰੁੱਪ ਦੇ ਸ਼ਬਦ ਗਾਇਣ ਮੁਕਾਬਲਿਆਂ 'ਚ ਦਿਲਪ੍ਰੀਤ ਸਿੰਘ ਨੇ ਪਹਿਲਾ, ਮਾਨਸਜੋਤ ਸਿੰਘ ਨੇ ਦੂਜਾ ਅਤੇ ਅਨਮੋਲਪ੍ਰੀਤ ਕੌਰ ਨੇ ਤੀਜਾ ਜਦਕਿ ਧਾਰਮਿਕ ਗੀਤ 'ਚੋਂ ਅਮਨਿੰਦਰ ਸਿੰਘ ਪਹਿਲੇ, ਹੁਸਨਪ੍ਰੀਤ ਸਿੰਘ ਦੂਜੇ ਅਤੇ ਜੋਬਨਜੋਤ ਸਿੰਘ ਤੀਜੇ ਸਥਾਨ 'ਤੇ ਰਹੇੇ। ਇਸੇ ਤਰ੍ਹਾਂ ਸੀਨੀਅਰ ਗਰੁੱਪ ਦੇ ਸ਼ਬਦ ਗਾਇਣ ਮੁਕਾਬਲਿਆਂ 'ਚੋਂ ਹਰਨੂਰ ਕੌਰ ਨੇ ਪਹਿਲਾ, ਸ਼ੁੱਭਦੀਪ ਸਿੰਘ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ, ਜਦਕਿ ਧਾਰਮਿਕ ਗੀਤਾਂ 'ਚੋਂ ਅਰਜਨ ਸਿੰਘ ਪਹਿਲੇ, ਸਾਹਿਬਦੇਵ ਸਿੰਘ ਦੂਜੇ ਅਤੇ ਗੁਰਵਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ। ਸੋਨੇ ਦੇ ਤਗਮੇ ਜਿੱਤਣ ਵਾਲੇ ਅਮਨਿੰਦਰ ਸਿੰਘ ਅਤੇ ਸੁਖਦੀਪ ਕੌਰ ਨੂੰ ਪ੍ਰਬੰਧਕਾਂ ਅਤੇ ਮਹਿਮਾਨਾ ਸਮੇਤ ਉੱਘੇ ਸਮਾਜਸੇਵੀ ਕੰਵਰਜੀਤ ਸਿੰਘ ਸੇਠੀ ਨੇ ਸਨਮਾਨਿਤ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਬੱਬੂ, ਜਗਪ੍ਰੀਤ ਸਿੰਘ ਬੱਟੀ, ਜਸਕਰਨ ਸਿੰਘ ਗੇਰਾ, ਮਨਪ੍ਰੀਤ ਸਿੰਘ, ਪਿ੍ਰੰਸੀਪਲ ਕਰਨੈਲ ਸਿੰਘ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।