- ਪਿੰਡ ਵਾਸੀ 'ਤੇ ਰਾਹਗੀਰ ਗੰਦੇ ਪਾਣੀ ਤੋਂ ਡਾਹਢੇ ਦੁੱਖੀ

- ਵਾਹਨ ਚਾਲਕਾਂ ਦਾ ਲੰਘਣਾ ਹੋਇਆ ਮੁਸ਼ਕਿਲ

ਸਤੀਸ਼ ਕੁਮਾਰ, ਫ਼ਰੀਦਕੋਟ : ਫਰੀਦਕੋਟ-ਫਿਰੋਜਪੁਰ ਜੀਟੀ ਰੋਡ 'ਤੇ ਸਥਿਤ ਪਿੰਡ ਗੋਲੇਵਾਲਾ ਨੇੜੇ ਸੜ੍ਹਕ 'ਤੇ ਖੜ੍ਹੇ ਮੀਂਹ ਦੇ ਗੰਦੇ ਪਾਣੀ ਕਾਰਨ ਰਾਹਗੀਰਾਂ ਦਾ ਜਿੱਥੇ ਲੰਘਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਉੱਥੇ ਹੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਹੌਲੀ-ਹੌਲੀ ਸੜਕ ਵਿਚਾਲੇ ਖੜ੍ਹਾ ਪਾਣੀ ਛੱਪੜ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸੇ ਕਰ ਕੇ ਰਾਹਗੀਰਾਂ ਸਮੇਤ ਪਿੰਡ ਵਾਸੀਆਂ ਨੇ ਸਬੰਧਤ ਮਹਿਕਮੇ ਪਾਸੋਂ ਸੜਕ ਵਿਚਾਲੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਯੋਗ ਕਾਰਵਾਈ ਅਮਲ 'ਚ ਲਿਆਂਦੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਬਦਬੂਦਾਰ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਉਕਤ ਅਣਦੇਖੀ 'ਤੇ ਰੋਸ ਜਾਹਿਰ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ, ਲਛਮਣ ਸਿੰਘ ਬਰਾੜ, ਗੁਰਭੇਜ ਸਿੰਘ ਡੱਲੇਵਾਲਾ, ਬਲਜੀਤ ਸ਼ਰਮਾ, ਬਲਦੇਵ ਸਿੰਘ, ਪਵਿੱਤਰ ਸਿੰਘ 'ਤੇ ਹਰਭਜਨ ਸਿੰਘ ਨੇ ਕਿਹਾ ਕਿ ਪਿੰਡ ਗੋਲੇਵਾਲਾ 'ਚ ਜੀ.ਟੀ. ਰੋਡ 'ਤੇ ਸਥਿਤ ਸਰਕਾਰੀ ਹਸਪਤਾਲ ਮੂਹਰੇ ਕਈ ਦਿਨਾਂ ਤੋਂ ਖੜ੍ਹਾ ਮੀਂਹ ਦਾ ਗੰਦਾ ਪਾਣੀ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੋਣ ਕਰਕੇ ਦੋਂ ਪਹੀਆਂ ਵਹੀਕਲ ਚਾਲਕਾਂ ਨੂੰ ਜਿੱਥੇ ਡਾਹਢੀ ਪ੍ਰਰੇਸ਼ਾਨੀ ਝੱਲਣੀ ਪੈ ਰਹੀ ਹੈ ਉੱਥੇ ਹੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੋਣ ਦੇ ਬਾਵਜੂਦ ਸਬੰਧਤ ਮਹਿਕਮੇ ਦੇ ਅਧਿਕਾਰੀ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਾਮੋਸ਼ ਹਨ। ਉਨ੍ਹਾਂ ਕਿਹਾ ਕਿ ਸੜਕ 'ਤੇ ਖੜ੍ਹੇ ਗੰਦੇ ਪਾਣੀ ਕਾਰਨ ਪਿੰਡ ਵਾਸੀਆਂ ਨੂੰ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਗੰਦਗੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆਂ, ਚਮੜੀ ਰੋਗ ਆਦਿ ਦੇ ਨਾਲ ਨਾਲ ਕੋਰੋਨਾ ਵਾਇਰਸ਼ ਦਾ ਖਤਰੇ ਕਾਰਨ ਲੋਕ ਪ੍ਰਰੇਸ਼ਾਨ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਅੱਗੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਬੰਧਤ ਵਿਭਾਗ ਨੂੰ ਜਾਣੂੂ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਸਮੇਤ ਰਾਹਗੀਰਾਂ ਨੂੰ ਆ ਰਹੀਆ ਦਿੱਕਤਾਂ ਤੋਂ ਨਿਜਾਤ ਮਿਲ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੇਨ ਸੜਕ ਵਿਚਾਲੇ ਪਏ ਟੋਏ 'ਚ ਖੜ੍ਹੇ ਮੀਂਹ ਦੇ ਗੰਦੇ ਪਾਣੀ ਕਾਰਨ ਸੜਕ ਦੀ ਹਾਲਤ ਜਿੱਥੇ ਖਸਤਾ ਹੁੰਦੀ ਜਾ ਰਹੀ ਹੈ ਉੱਥੇ ਹੀ ਰਾਤ ਦੇ ਹਨੇਰੇ 'ਚ ਸੜਕ ਵਿਚਾਲੇ ਗੰਦੇ ਪਾਣੀ ਦੇ ਛੱੱਪੜ 'ਚ ਡਿੱਗ ਕੇ ਲੋਕ ਫੱਟੜ ਹੋ ਰਹੇ ਹੋਣ ਦੇ ਬਾਵਜੂਦ ਸਬੰਧਤ ਮਹਿਕਮੇ ਵੱਲੋਂ ਇਸ ਪਾਸੇ ਉਕਾ ਹੀ ਧਿਆਨ ਨਹੀ ਦਿੱਤਾ ਜਾ ਰਿਹਾ।

15ਐਫਡੀਕੇ 112 :- ਸੜਕ ਵਿਚਾਲੇ ਖੜ੍ਹੇ ਮੀਂਹ ਦੇ ਗੰਦੇ ਪਾਣੀ ਦੀ ਤਸਵੀਰ।