ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਥਾਨਕ ਸ਼ਹਿਰ ਦੀਆਂ ਕੁਝ ਸੜਕਾਂ ਤੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਲੋੜੀਂਦੀ ਮੁਰੰਮਤ ਨਾ ਹੋਣ ਕਾਰਨ ਆਮ ਰਾਹਗੀਰ, ਵਹੀਕਲਾਂ ਵਾਲੇ ਤੇ ਸੜਕਾਂ ਦੇ ਸੱਜੇ-ਖੱਬੇ ਪਾਸੇ ਦੁਕਾਨਦਾਰ ਸਖ਼ਤ ਪ੍ਰਰੇਸ਼ਾਨ ਹਨ ਤੇ ਆਪਣੇ ਆਪ ਨੂੰ ਬੇਬੱਸ ਮਹਿਸੂਸ ਕਰ ਰਹੇ ਹਨ। ਕੋਟਕਪੂਰਾ ਹਲਕੇ ਦੇ ਸਾਰੇ ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਪ੍ਰਰੀ-ਮਿਕਸ ਪਾਏ ਜਾਣ ਦੀ ਸਖ਼ਤ ਲੋੜ ਹੈ। ਟੁੱਟੀਆਂ-ਭੱਜੀਆਂ ਸੜਕਾਂ ਦੀ ਹਾਲਤ ਵੇਖ ਕੇ ਲੋਕ ਸਥਾਨਕ ਅਫ਼ਸਰਸ਼ਾਹੀ ਅਤੇ ਨੇਤਾਵਾਂ ਨੂੰ ਲਗਾਤਾਰ ਕੋਸ ਰਹੇ ਹਨ। ਇਸ ਸਬੰਧੀ ਸਮਾਜਸੇਵੀ ਬਲਦੇਵ ਸਿੰਘ, ਕਿਰਪਾਲ ਸਿੰਘ, ਪ੍ਰਰੋਸ਼ਤਮ ਲਾਲ, ਕ੍ਰਿਸ਼ਨ ਕੁਮਾਰ, ਹਰਨੇਕ ਸਿੰਘ ਆਦਿ ਨੇ ਦੱਸਿਆ ਕਿ ਸੜਕਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹੋਣ ਕਾਰਨ ਬਹੁਤ ਸਾਰੇ ਵਹੀਕਲਾਂ ਦਾ ਨੁਕਸਾਨ ਹੋ ਚੁੱਕਿਆ ਹੈ। ਬਹੁਤ ਵਾਰੀ ਸੜਕਾਂ ਦੇ ਟੋਇਆਂ ਤੋਂ ਬਚਾਉਂਦੇ ਸਮੇਂ ਅਕਸਰ ਹਾਦਸੇ ਵਾਪਰ ਜਾਣ ਦਾ ਡਰ ਬਣਿਆ ਰਹਿੰਦਾ ਹੈ। ਸੜਕਾਂ ਕੱਚੇ ਰਸਤਿਆਂ ਦਾ ਰੁੂਪ ਧਾਰਨ ਕਰ ਚੁੱਕੀਆਂ ਹੋਣ ਕਰਕੇ ਸੜਕਾਂ ਦੇ ਦੋਹੀਂ ਪਾਸੀਂ ਕੰਮ ਕਰਦੇ ਦੁਕਾਨਦਾਰ ਸਖ਼ਤ ਪ੍ਰਰੇਸ਼ਾਨ ਹਨ। ਦੁਕਾਨਦਾਰ ਪ੍ਰਰੀਤਮ ਸਿੰਘ, ਨਿਰਮਲ ਸਿੰਘ, ਸੰਤੋਸ਼ ਕੁਮਾਰ, ਤਜਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਦਾ ਕਹਿਣਾ ਹੈ ਕਿ ਸਾਰਾ ਦਿਨ ਉਡਦੀ ਧੂੜ ਮਨੁੱਖੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸ਼ੀਸ਼ੇ ਲਗਵਾਉਂਦੇ ਹਨ ਤਾਂ ਅੰਦਰ ਪਿਆ ਸਮਾਨ ਨਾ ਦਿਸਣ ਕਰਕੇ ਵਿਕਦਾ ਨਹੀਂ ਹੈ। ਮੋਗਾ ਸੜਕ ਦੇ ਵਸਨੀਕ ਦੁਕਾਨਦਾਰ ਧਰਮਪਾਲ, ਵਿਜੇ ਕੁਮਾਰ, ਬਚਿੱਤਰ ਸਿੰਘ ਨੇ ਦੱਸਿਆ ਹੈ ਕਿ ਉਡਦੀ ਧੂੜ ਕਾਰਨ ਦੁਕਾਨਦਾਰਾਂ ਦਾ ਸਮਾਨ ਘੱਟੇ ਨਾਲ ਭਰ ਜਾਂਦਾ ਹੈ ਤੇ ਸਾਮਾਨ ਦੀ ਦਿੱਖ ਵੀ ਬਦਲ ਜਾਂਦੀ ਹੈ। ਸੜਕ ਦੇ ਦੋਹੀਂ ਪਾਸੇੇ ਦੇ ਦੁਕਾਨਦਾਰ ਵਹੀਕਲਾਂ 'ਤੇ ਲਾਏ ਪ੍ਰਰੇਸ਼ਰ ਹਾਰਨਾਂ ਤੋਂ ਸਖ਼ਤ ਪ੍ਰਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਨਿੱਜੀ ਬੱਸਾਂ ਵਾਲੇ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਤੇਜ਼ ਰਫ਼ਤਾਰ ਨਾਲ ਲੰਘਦੇ ਹਨ। ਸ਼ਹਿਰ ਦੀ ਦੇਵੀ ਵਾਲਾ ਸੜਕ, ਨਵੀਂ ਦਾਣਾ ਮੰਡੀ ਦੇ ਗੇਟ ਤੋਂ ਮੇਨ ਬਾਜ਼ਾਰ ਜਾਂਦੀ ਸੜਕ ਸਮੇਤ ਚੰਡੀਗੜ੍ਹ-ਅਬੋਹਰ ਮੁੱਖ ਮਾਰਗ 'ਤੇ ਸ਼ਹਿਰ ਦੀ ਹਦੂਦ ਹੇਠ ਆਉਂਦੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ। ਸ਼ਹਿਰ ਦੇ ਬੱਤੀਆਂ ਵਾਲੇ ਚੌਕ ਤੋਂ ਲੈ ਕੇ ਬਠਿੰਡਾ-ਮੋਗਾ ਤਿੰਨਕੋਨੀ ਤਕ ਵਹੀਕਲਾਂ ਦੀ ਬਹੁਤਾਤ ਰਹਿੰਦੀ ਹੈ। ਪਰ ਸੜਕ ਦੀ ਮਾੜੀ ਹਾਲਤ ਹੋਣ ਕਾਰਨ ਸਾਰਾ ਦਿਨ ਘੱਟਾ-ਉਡਦਾ ਰਹਿੰਦਾ ਹੈ। ਵਹੀਕਲਾਂ ਨੂੰ ਜੂੰ ਦੀ ਰਫ਼ਤਾਰ ਨਾਲ ਚੱਲਣਾ ਪੈਂਦਾ ਹੈ। ਇਸ ਸੜਕ 'ਤੇ ਕਈ ਵਾਰ ਤਾਂ ਵਹੀਕਲਾਂ ਦੀਆਂ ਤਿੰਨ-ਤਿੰਨ ਕਤਾਰਾਂ ਲੱਗ ਜਾਂਦੀਆਂ ਹਨ। ਅਜਿਹਾ ਹੋਣ ਕਾਰਨ ਤੇਲ ਦੀ ਖ਼ਪਤ ਵਧੇਰੇ ਹੁੰਦੀ ਹੈ ਤੇ ਸਮਾਂ ਵੀ ਬਰਬਾਦ ਹੁੁੰਦਾ ਹੈ। ਕਿੰਨਾ-ਕਿੰਨਾ ਚਿਰ ਲੰਘਣ ਲਈ ਰਸਤਾ ਨਹੀਂ ਮਿਲਦਾ, ਸਗੋਂ ਹਰ ਵਕਤ ਕੋਈ ਹਾਦਸਾ ਵਾਪਰ ਜਾਣ ਦਾ ਡਰ ਬਣਿਆ ਰਹਿੰਦਾ ਹੈ। ਸ਼ਹਿਰ ਨਿਵਾਸੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਜਨਤਕ ਹਿਤ 'ਚ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਲੋੜੀਂਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਜਲਦੀ ਕਰਵਾਈ ਜਾਵੇ।

22ਐਫਡੀਕੇ 116 :- ਸੜਕ ਦੀ ਮਾੜੀ ਹਾਲਤ ਬਿਆਨ ਕਰਦੀ ਤਸਵੀਰ।