ਜਤਿੰਦਰ ਮਿੱਤਲ, ਬਾਜਾਖਾਨਾ : ਸਥਾਨਕ ਕਸਬੇ ਦੇ ਨਵੇਂ ਬੱਸ ਸਟੈਂਡ ਨੂੰ ਭਗਤਾ ਭਾਈ ਕਾ ਰੋਡ ਤੋਂ ਜਾਂਦੇ ਰਸਤੇ ਦੀ ਹਾਲਤ ਇੰਨੀ ਜ਼ਿਆਦਾ ਖ਼ਤਰਾ ਹੋ ਗਈ ਹੈ ਕਿ ਇਥੋਂ ਦੀ ਵਹੀਕਲ ਤਾਂ ਕੀ ਪੈਦਲ ਜਾਣਾ ਵੀ ਮੁਸ਼ਕਿਲ ਹੈ ਅਤੇ ਆਸ-ਪਾਸ ਵਾਲੇ ਦੁਕਾਨਦਾਰਾਂ ਅਤੇ ਕਸਬੇ ਦੇ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਉਣ-ਜਾਣ ਵਾਲੇ ਆਮ ਲੋਕਾਂ, ਸਕੂਲ 'ਚ ਪੜ੍ਹਨ ਵਾਲੇ ਛੋਟੇ-ਛੋਟੇ ਬੱਚਿਆਂ ਦੇ ਆਉਣ -ਜਾਣ ਤੇ ਛੋਟੇ-ਵੱਡੇ ਵਹੀਕਲ ਚਲਾਉਣ ਵਾਲਿਆਂ ਦਾ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ। ਲੋਕਲ ਮਾਰਕੀਟ ਦੇ ਦੁਕਾਨਦਾਰਾਂ ਤੇ ਕਸਬੇ ਦੇ ਵਾਸੀਆਂ ਦੀ ਜਾਣਕਾਰੀ ਮੁਤਾਬਿਕ ਮੀਂਹ ਦੇੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਕਈ-ਕਈ ਦਿਨ ਉਕਤ ਸੜਕ 'ਤੇ ਖੜ੍ਹਾ ਰਹਿੰਦਾ ਹੈ। ਜਿਸ ਕਰਕੇ ਕਈ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਸਥਾਨਕ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੇ ਸੜਕ ਦੀ ਹਾਲਤ ਸੁਧਾਰਨ ਲਈ ਆਪਣੇ ਖਰਚੇ 'ਤੇ ਮਿੱਟੀ ਪਾ ਕੇ ਰਸਤੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੀਂਹ ਪੈਣ ਕਾਰਨ ਹਾਲਤ ਹੋਰ ਵੀ ਤਰਸਯੋਗ ਹੋ ਜਾਂਦੀ ਹੈ। ਿਂੲਸ ਮੌਕੇ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਸੜਕ ਅਤੇ ਗੰਦੇ ਪਾਣੀ ਦੀ ਨਿਕਾਸੀ ਨਾਲੇ ਜਲਦੀ ਤੋਂ ਜਲਦੀ ਬਣਾਏ ਜਾਣ। ਇਸ ਮੌਕੇ 'ਤੇ ਗੁਰਪ੍ਰਰੀਤ ਸਿੰਘ, ਦੁਸ਼ਅੰਤ ਸਿੰਗਲਾ, ਕਿ੍ਸ਼ਨ ਲਾਲ ਗਰਗ, ਗੁਰਲਾਲ ਸਿੰਘ, ਸੁਖਦੇਵ ਸਿੰਘ ਫ਼ੌਜੀ, ਹਾਕਮ ਸਿੰਘ ਮਿਸਤਰੀ, ਗੁਰਚਰਨ ਸਿੰਘ, ਜਸਵੀਰ ਸਿੰਘ ਨਿਊਰ, ਮੰਗਤ ਰਾਮ, ਰਾਜ ਕੁਮਾਰ ਬਾਬਾ, ਸੁਨੀਲ ਕੁਮਾਰ ਅਤੇ ਪੱਪੀ ਟਾਇਰਾਂ ਵਾਲਾ ਆਦਿ ਹਾਜਰ ਸਨ।

18ਐਫ਼ਡੀਕੇ101:-ਬੱਸ ਸਟੈਂਡ ਨੂੰ ਜਾਣ ਵਾਲੇ ਰਸਤੇ ਦੀ ਖਸਤਾ ਹਾਲਤ ਦੀ ਤਸਵੀਰ।