ਪੱਤਰ ਪ੍ਰਰੇਰਕ, ਫ਼ਰੀਦਕੋਟ : ਫ਼ਰੀਦਕੋਟ ਦੇ ਇੱਕ ਪਰਿਵਾਰ ਨੇ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਵੱਲੋਂ ਜਮੈਟੋ ਕੰਪਨੀ ਰਾਹੀਂ ਕੁਝ ਖਾਣਾ ਆਰਡਰ ਕੀਤਾ ਗਿਆ ਸੀ ਤੇ ਜਦ ਬੱਚੇ ਆਰਡਰ 'ਤੇ ਆਇਆ ਖਾਣਾ ਖਾ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਨਿਗਾਹ ਪਲੇਟ 'ਚ ਪਏ ਕੀੜੇ 'ਤੇ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਜਮੈਟੋ ਕੰਪਨੀ ਦੇ ਨਾਲ ਜਦ ਮੋਬਾਈਲ ਫੋਨ 'ਤੇ ਗੱਲ ਕੀਤੀ ਤਾਂ ਉਹਨਾਂ ਹੋਟਲ ਮਾਲਕ ਨਾਲ ਗੱਲ ਕਰਨ ਵਾਸਤੇ ਕਿਹਾ। ਹੋਟਲ ਮਾਲਕ ਜੈਸਮੀਨ ਦੇ ਨਾਲ ਗੱਲ ਕੀਤੀ ਗਈ ਤਾਂ ਹੋਟਲ ਦੇ ਮਾਲਕ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤੇ ਉਨ੍ਹਾਂ ਨੂੰ ਜੋ ਮਰਜ਼ੀ ਕਰਨ ਲਈ ਕਿਹਾ। ਇਸ 'ਤੇ ਬੱਚਿਆਂ ਦੇ ਪਿਤਾ ਨੇ ਹੋਟਲ ਜੈਸਮੀਨ ਦੇ ਮਾਲਕ ਦੀ ਸ਼ਿਕਾਇਤ ਸਿਹਤ ਵਿਭਾਗ ਫਰੀਦਕੋਟ ਨੂੰ ਕਰ ਦਿੱਤੀ ਹੈ। ਸ਼ਿਕਾਇਤ ਦੇ ਅਧਾਰ 'ਤੇ ਹੋਟਲ ਦੇ ਮਾਲਕ ਨੇ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਖਾਣੇ ਬਾਰੇ ਧਿਆਨ ਰੱਖਿਆ ਜਾਇਆ ਕਰੇਗਾ।

17ਐਫ਼ਡੀਕੇ105:-ਜੈਸਮੀਨ ਹੋਟਲ ਦੀ ਤਸਵੀਰ।