ਫ਼ਰੀਦਕੋਟ: 24 ਸਾਲਾ ਐੱਮਐੱਮ ਵਿਦਿਆਰਥੀ ਡਾਕਟਰ ਅੰਕਿਤ ਦੀ ਦੁਬਾਰਾ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਉਣ ਨਾਲ ਮੌਤ ਹੋਈ ਸੀ, ਬਾਬਾ ਫ਼ਰੀਦ ਯੂਨੀਵਰਸਿਟੀ ਨੇ ਮ੍ਰਿਤਕ ਡਾਕਟਰ ਅੰਕਿਤ ਦੇ ਪਰਿਵਾਰ ਵਾਲਿਆਂ ਨੂੰ ਐੱਮਐੱਸ ਦੀ ਉਹ ਫ਼ੀਸ ਵਾਪਸ ਕਰ ਦਿੱਤੀ ਹੈ, ਜੋ ਐੱਮਐੱਸ ਦੀ ਪੜ੍ਹਾਈ ਲਈ ਕਰਜ਼ੇ ਲਈ ਪਰਿਵਾਰ ਵੱਲੋਂ ਯੂਨੀਵਰਸਿਟੀ 'ਚ ਜਮ੍ਹਾ ਕਰਵਾਈ ਗਈ ਸੀ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਡਾਕਟਰ ਅੰਕਿਤ ਨੂੰ ਕੋਰੋਨਾ ਵਾਰੀਅਰਜ਼ ਮੰਨਦੇ ਹੋਏ ਸੂਬਾ ਸਰਕਾਰ ਨੂੰ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ।

ਯੂਨੀਵਰਸਿਟੀ ਤਹਿਤ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ 'ਚ ਐੱਮਐੱਸ (ਪਹਿਲੇ ਸਾਲ) ਦਾ ਵਿਦਿਆਰਥੀ ਡਾਕਟਰ ਅੰਕਿਤ ਸੀ, ਉਸ ਦੀ ਡਿਊਟੀ ਹਸਪਤਾਲ ਦੇ ਸਰਜਰੀ 3 'ਚ ਸੀ। 12 ਨਵੰਬਰ ਨੂੰ ਉਹ ਦੁਬਾਰਾ ਕੋਰੋਨਾ ਇਨਫੈਕਟਿਡ ਪਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ 13 ਨਵੰਬਰ ਨੂੰ ਦੁਪਹਿਰ ਤਿੰਨ ਵਜੇ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਉਹ ਲਗਪਗ ਢਾਈ ਮਹੀਨੇ ਪਹਿਲਾਂ ਕੋਰੋਨਾ ਤੋਂ ਪੀੜਤ ਹੋਇਆ ਸੀ, ਜੋ ਠੀਕ ਹੋਣ ਤੋਂ ਬਾਅਦ ਆਪਣੀ ਡਿਊਟੀ 'ਤੇ ਪਰਤਿਆ ਸੀ। ਮ੍ਰਿਤਕ ਦੇ ਪਿਤਾ ਪਟਿਆਲਾ ਰੇਲਵੇ 'ਚ ਦਰਜਾ ਚਾਰ ਮੁਲਾਜ਼ਮ ਹਨ।

ਭਵਿੱਖ ਦਾ ਹੋਣਹਾਰ ਡਾਕਟਰ ਗੁਆਉਣ ਵਾਲੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦੁਰ ਵੱਲੋਂ ਪਟਿਆਲਾ ਸਥਿਤ ਮ੍ਰਿਤਕ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਡਾਕਟਰ ਰਾਜ ਬਹਾਦੁਰ ਨੇ ਦੱਸਿਆ ਕਿ ਜੋ ਲੋਕ ਵਹਿਮ 'ਚ ਹਨ, ਜਾਂ ਅਫ਼ਵਾਹ ਫੈਲਾ ਰਹੇ ਹਨ ਕਿ ਜਿਸ ਨੂੰ ਇਕ ਵਾਰ ਕੋਰੋਨਾ ਹੋ ਗਿਆ, ਉਸ ਨੂੰ ਦੁਬਾਰਾ ਨਹੀਂ ਹੋ ਸਕਦਾ, ਉਨ੍ਹਾਂ ਲਈ 24 ਸਾਲਾ ਡਾਕਟਰ ਅੰਕਿਤ ਦੀ ਮੌਤ ਇਕ ਬਹੁਤ ਵੱਡਾ ਉਦਾਹਰਨ ਹੈ। ਇਹ ਬਹੁਤ ਹੀ ਗੰਭੀਰ ਬਿਮਾਰੀ ਹੈ, ਸਾਨੂੰ ਇਸ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਜਿੰਨਾ ਜ਼ਿਆਦਾਤ ੋਂ ਜ਼ਿਆਦ ਹੋ ਸਕਦੇ ਬਚਾਅ ਕਰਨਾ ਚਾਹੀਦਾ ਹੈ, ਜਦੋਂ ਤਕ ਕਿ ਵੈਕਸੀਨ ਆਮ ਤੌਰ 'ਤੇ ਲੋਕਾਂ ਤਕ ਨਹੀਂ ਪਹੁੰਚ ਜਾਂਦੀ।

ਤੇਜ਼ ਹੋਵੇਗੀ ਕੋਰੋਨਾ ਦੀ ਸੈਂਪਲਿੰਗ

ਸੂਬਾ ਕੋਵਿਡ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦੁਰ ਨੇ ਦੱਸਿਆ ਕਿ ਕੋਰੋਨਾ ਦੀ ਦੂਜੀ ਵੈਬ 'ਚ ਫਿਰ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ, ਜੋ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਦੱਸਿਆ ਕਿ ਰਾਜ 'ਚ ਕੋਰੋਨਾ ਸੈਂਪਲਿੰਗ ਤੇਜ਼ ਕਰਨ ਦੀ ਜ਼ਰੂਰਤ ਹੈ ਅਤੇ ਇਸ 'ਚ ਸਾਰਿਆਂ ਦੇ ਸਹਿਯੋਗ ਦੀ ਵੀ ਜ਼ਰੂਤਰ ਹੈ। ਉਨ੍ਹਾਂ ਦੱਸਿਆ ਕਿ ਸਾਰੇ ਲੋਕ ਮਾਸਕ ਜ਼ਰੂਰ ਲਗਾਉਣ ਅਤੇ ਜਿਉਂ ਹੀ ਉਨ੍ਹਾਂ ਨੂੰ ਬਿਮਾਰੀ ਨਾਲ ਸਬੰਧਿਤ ਲੱਛਣ ਦਿਖਾਈ ਦੇਣ, ਤੁਰੰਤ ਆਪਣਾ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਰਾਜ 'ਚ ਮਾਸਕ ਲਗਾਉਣ ਨੂੰ ਇਕ ਵਾਰ ਫਿਰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ।

Posted By: Jagjit Singh