ਪੱਤਰ ਪ੍ਰਰੇਰਕ, ਜ਼ੀਰਾ : ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਰਤਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੋਸ਼ਣ ਅਭਿਆਨ ਤਹਿਤ ਪਿੰਡ ਵਾੜਾ ਪੋਹ ਇੰਡੀਆ ਵਿਖੇ 8 ਤਰੀਕਿਆਂ ਨਾਲ ਹੱਥ ਧੋਣ ਬਾਰੇ ਆਂਗਨਵਾੜੀ ਮੈਡਮ ਜਸਵਿੰਦਰ ਕੌਰ ਵੱਲੋਂ ਲੋਕਾਂ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਮੈਡਮ ਜਸਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਕੁਝ ਵੀ ਖਾਣ ਤੋਂ ਪਹਿਲਾਂ, ਬਾਅਦ ਵਿਚ ਅਤੇ ਪੈਖਾਨੇ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੱਥਾਂ ਨੂੰ ਨਹੀਂ ਧੋਵਾਂਗੇ ਤਾਂ ਖਾਣਾ ਖਾਣ ਸਮੇਂ ਸਾਡੇ ਸਰੀਰ ਵਿਚ ਗੰਦਗੀ ਜਾਵੇਗੀ, ਜਿਸ ਨਾਲ ਸਾਨੂੰ ਪੇਟ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਸਮੇਂ ਏਐੱਨਐੱਮ ਮਨਜੀਤ ਕੌਰ, ਸਰਪੰਚ ਜਨਕ ਰਾਜ, ਮੈਂਬਰ ਜਗੀਰ ਸਿੰਘ, ਜੀਓਜੀ ਜਸਵੀਰ ਸਿੰਘ, ਐੱਮਪੀਐੱਚ ਡਬਲਿਊ ਐਮ ਗੁਰਸੰਤ ਸਿੰਘ, ਆਸ਼ਾ ਵਰਕਰ ਗੁਰਜੀਤ ਕੌਰ ਅਤੇ ਆਂਗਣਵਾੜੀ ਹੈਲਪਰ ਵੀਰਪਾਲ ਕੌਰ ਹਾਜ਼ਰ ਸਨ। ਇਸ ਸਮੇਂ ਪਿੰਡ ਦੇ ਲੋਕ, ਪੀਆਰਈਈਟੀ, ਸਿਹਤ ਸੈਲਫ਼ ਹੈਲਪ ਗਰੁੱਪ ਦੇ ਮੈਂਬਰ ਵੀ ਹਾਜ਼ਰ ਸਨ।