ਸਤੀਸ਼ ਕੁਮਾਰ, ਫ਼ਰੀਦਕੋਟ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਟਰੈਿਫ਼ਕ ਵਿਭਾਗ ਫ਼ਰੀਦਕੋਟ ਵੱਲੋਂ ਮਨਾਏ ਜਾ ਰਹੇ ਸਪਤਾਹ ਦੌਰਾਨ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ, ਰਾਜ ਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਦੇ ਆਦੇਸ਼ਾਂ 'ਤੇ ਸਥਾਨਕ ਘੰਟਾ ਘਰ ਚੌਂਕ ਤੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਮਨਿੰਦਰਬੀਰ ਸਿੰਘ ਸਿੰਘ ਡੀਐੱਸਪੀ ਕੋਟਕਪੂਰਾ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਸੜਕੀ ਹਦਾਸਿਆਂ ਨੂੰ ਰੋਕਣ ਵਾਸਤੇ ਦੇਸ਼ ਦੇ ਹਰ ਨਾਗਰਿਕ ਨੂੰ ਟਰੈਿਫ਼ਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਪੁਲਿਸ ਵਿਭਾਗ ਵੱਲੋਂ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਦੀ ਅਗਵਾਈ ਹੇਠ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਾਅਰਿਆਂ ਲਗਾ ਕੇ, ਹੱਥਾਂ 'ਚ ਟਰੈਿਫ਼ਕ ਸਾਈਨ, ਸਲੋਗਨ ਲੈ ਕੇ ਚੇਤਨਾ ਪੈਦਾ ਕੀਤੀ। ਇਸ ਮੌਕੇ ਏ.ਐੱਸ.ਆਈ ਬਲਜੀਤ ਸਿੰਘ ਟਰੈਿਫ਼ਕ ਸਿਟੀ ਇੰਚਾਰਜ਼ ਫ਼ਰੀਦਕੋਟ-2, ਏ.ਐੱਸ.ਆਈ ਪਰਮਜੀਤ ਸਿੰਘ ਟਰੈਿਫ਼ਕ ਐਜੂਕੇਸ਼ਨ ਸੈੱਲ, ਏ.ਐੱਸ.ਆਈ ਕੁਲਵਿੰਦਰ ਸਿੰਘ, ਐੱਚ.ਸੀ.ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਕੁਮਾਰ, ਡਾ.ਰੇਸ਼ਮ ਸਿੰਘ ਜ਼ਿਲਾ ਪ੍ਧਾਨ ਕਾਂਗਰਸ ਸੇਵਾ ਦਲ, ਲੁਕਿੰਦਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਕੁੱਲ, ਲਾਇਨਜ਼ ਆਗੂ ਰਜਨੀਸ਼ ਗਰੋਵਰ, ਗੁਰਚਰਨ ਸਿੰਘ ਗਿੱਲ ਸਕੱਤਰ ਲਾਇਨਜ਼ ਕਲੱਬ ਫ਼ਰੀਦਕੋਟ, ਨਵਦੀਪ ਰਿੱਕੀ, ਕਸ਼ਮੀਰ ਸਿੰਘ, ਸਾਧੂ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਅਤੇ ਜਸਬੀਰ ਸਿੰਘ ਜੱਸੀ ਹਾਜ਼ਰ ਸਨ।