- ਗੰਭੀਰ ਹਾਲਾਤ ਨੂੰ ਦੇਖਦਿਆਂ ਕੀਤਾ ਲੁਧਿਆਣੇ ਰੈਫਰ

ਪੱਤਰ ਪ੍ਰਰੇਰਕ, ਜੈਤੋ : ਹਲਕਾ ਜੈਤੋ ਦੇ ਪਿੰਡ ਮੱਤਾ 'ਚ ਕਬੱਡੀ ਨੂੰ ਅਣਪਛਾਤਿਆਂ ਵਲੋਂ ਗੋਲੀ ਮਾਰਨ ਦਾ ਸਮਾਚਾਰ ਮਿਲਿਆ ਹੈ। ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫ਼ਰੀਦਕੋਟ ਤੋਂ ਲੁਧਿਆਣਾ ਰੈਫ਼ਰ ਕੀਤਾ ਗਿਆ। ਪੀੜਤ ਖਿਡਾਰੀ ਦੀ ਪਛਾਣ ਮਨਪ੍ਰਰੀਤ ਸਿੰਘ ਮਨੀ ਵਜੋਂ ਹੋਈ ਜੋ ਕਿ ਆਪਣੇ 2 ਹੋਰ ਸਾਥੀਆਂ ਸਮੇਤ ਕਬੱਡੀ ਖੇਡ ਕੇ ਵਾਪਸ ਪਰਤ ਰਹੇ ਸਨ ਜਿੰਨਾਂ 'ਚੋਂ ਮਨਪ੍ਰਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਤਾਂ ਇਸ ਦੌਰਾਨ ਪਿਿਛਓਂ ਆਏ 2 ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਜੋਂ ਉਕਤ ਖਿਡਾਰੀ ਦੇ ਸਿਰ 'ਚ ਗੋਲੀ ਲੱਗਣ ਨਾਲ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਹੈ।