ਭਾਜਪਾ ਸਰਕਾਰ 'ਚ ਅੌਰਤਾਂ 'ਤੇ ਅੱਤਿਆਚਾਰ ਵਧੇ : ਕੁਸ਼ਲ ਭੌਰਾ
ਭਾਜਪਾ ਸਰਕਾਰ ਦੇ 8 ਸਾਲ ਦੇ ਰਾਜ ਵਿਚ ਦੇਸ਼ ਭਰ ਵਿਚ ਅੌਰਤਾਂ 'ਤੇ ਜਬਰ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਦਾ ਪਾਖੰਡ ਉਦੋਂ ਜਗ ਜਾਹਿਰ ਹੋ ਗਿਆ, ਜਦੋਂ ਬਿਲਕਿਸ ਬਾਨੋ ਕਾਂਡ ਦੇ ਉਮਰ ਕੈਦ ਭੁਗਤ ਰਹੇ ਵਹਿਸ਼ੀ ਦੋਸ਼ੀਆਂ ਨੂੰ ਆਜ਼ਾਦੀ ਦਿਹਾੜੇ 'ਤੇ ਰਿਹਾ ਕਰ ਦਿੱਤਾ ਗਿਆ।
Publish Date: Sun, 04 Dec 2022 03:15 PM (IST)
Updated Date: Sun, 04 Dec 2022 03:15 PM (IST)
ਪੱਤਰ ਪੇ੍ਰਰਕ, ਫਰੀਦਕੋਟ : ਭਾਜਪਾ ਸਰਕਾਰ ਦੇ 8 ਸਾਲ ਦੇ ਰਾਜ ਵਿਚ ਦੇਸ਼ ਭਰ ਵਿਚ ਅੌਰਤਾਂ 'ਤੇ ਜਬਰ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਦਾ ਪਾਖੰਡ ਉਦੋਂ ਜਗ ਜਾਹਿਰ ਹੋ ਗਿਆ, ਜਦੋਂ ਬਿਲਕਿਸ ਬਾਨੋ ਕਾਂਡ ਦੇ ਉਮਰ ਕੈਦ ਭੁਗਤ ਰਹੇ ਵਹਿਸ਼ੀ ਦੋਸ਼ੀਆਂ ਨੂੰ ਆਜ਼ਾਦੀ ਦਿਹਾੜੇ 'ਤੇ ਰਿਹਾ ਕਰ ਦਿੱਤਾ ਗਿਆ। ਇਹ ਬਿਆਨ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਫਰੀਦਕੋਟ ਦੀ ਸ਼ਹੀਦ ਅਮੋਲਕ ਭਵਨ ਵਿਚ ਹੋਈ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੀ ਸੂਬਾ ਪ੍ਰਧਾਨ ਬੀਬੀ ਕੁਸ਼ਲ ਭੌਰਾ ਨੇ ਕਹੇ। ਹਰ ਵਰਗ ਦੀਆਂ ਅੌਰਤਾਂ ਦੀ ਭਰਵੀਂ ਸ਼ਮੂਲੀਅਤ ਵਾਲੀ ਇਸ ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿਚ ਸ਼ਸ਼ੀ ਸ਼ਰਮਾ, ਸ਼ੀਲਾ ਮਨਚੰਦਾ, ਆਸ਼ਾ ਚੌਧਰੀ, ਸ਼ਾਮਲ ਸਨ। ਜਦਕਿ ਬਾਬਾ ਫਰੀਦ ਪਬਲਿਕ ਸਕੂਲ ਦੇ ਪਿੰ੍ਸੀਪਲ ਮੈਡਮ ਕੁਲਦੀਪ ਕੌਰ ਅਤੇ ਕਿਸਾਨ ਆਗੂ ਬੀਬੀ ਰਵਿੰਦਰ ਪਾਲ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਬੀਬੀ ਰਾਜਿੰਦਰ ਪਾਲ ਕੌਰ, ਨਰਿੰਦਰ ਪਾਲ ਪਾਲੀ, ਬੀਬੀ ਸੁਦੇਸ਼, ਪੇ੍ਮ ਲਤਾ ਮਲੋਟ, ਸੀਨੀਅਰ ਕਮਿਊਨਿਸ਼ਟ ਆਗੂ ਕਾਮਰੇਡ ਜਗਰੂਪ, ਜ਼ਿਲ੍ਹਾ ਸੈਕਟਰੀ ਅਸ਼ੋਕ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਇਸਤਰੀ ਜਾਤੀ 'ਤੇ ਹੁੰਦੇ ਆਏ ਜੁਲਮਾਂ ਅਤੇ ਮੌਜੂਦਾ ਹਾਲਾਤ 'ਤੇ ਵੇਰਵੇ ਸਹਿਤ ਵਿਚਾਰ ਰੱਖੇ। ਪੁਰਾਣੀ ਪ੍ਰਧਾਨ ਮਨਜੀਤ ਕੌਰ ਨੇ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਸੋਧਾਂ ਸਮੇਤ ਪਾਸ ਕੀਤਾ। ਪੰਦਰਾਂ ਮੈਂਬਰਾਂ ਦੀ ਨਵੀਂ ਜ਼ਿਲ੍ਹਾ ਕੌਂਸਲ ਸਰਬਸੰਮਤੀ ਨਾਲ ਚੁਣੀ ਗਈ, ਜਿਸ ਨੇ ਬੀਬੀ ਮਨਜੀਤ ਕੌਰ ਨੂੰ ਪ੍ਰਧਾਨ ਅਤੇ ਸ਼ਸ਼ੀ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ।