ਅਰਸ਼ਦੀਪ ਸੋਨੀ, ਸਾਦਿਕ : ਪੀਐੱਸਟੀ ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਵਿਖੇ ਸਾਦਿਕ ਜ਼ੋਨ ਦੀਆਂ ਖੇਡਾਂ ਹੋਈਆਂ ਇਸ ਅਥਲੈਟਿਕਸ ਮੀਟ ਵਿੱਚ ਸਾਦਿਕ ਜ਼ੋਨ ਦੇ ਸਾਰੇ ਸਰਕਾਰੀ ਤੇ ਪ੍ਰਰਾਈਵੇਟ ਲਗਭਗ 40 ਸਕੂਲਾਂ ਦੇ ਬੱਚਿਆਂ ਵੱਲੋਂ ਵੱਖ-ਵੱਖ ਈਵੇਂਟਸ 'ਚ ਹਿੱਸਾ ਆ ਗਿਆ। ਜਿਸ 'ਚ ਪੀ.ਐੱਸ.ਟੀ. ਮੈਮੋਰੀਅਲ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ 'ਤੇ ਸੰਸਥਾ ਦੇ ਚੇਅਰਮੈਨ ਗੁਰਸੇਵਕ ਸਿੰਘ ਥਿੰਦ ਨੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸ਼ੁਭਕਾਮਨਾਵਾਂ ਦਿੰਦੇ ਹੋਏ ਅੱਗੇ ਹੋਰ ਮਿਹਨਤ ਕਰਨ ਬਾਰੇ ਪ੍ਰਰੇਰਿਤ ਕੀਤਾ। ਇਸ ਸਮੇਂ ਦਵਿੰਦਰ ਸਿੰਘ ਐਡਮਿਨ ਅਫ਼ਸਰ ਤੇ ਪਿ੍ਰੰਸੀਪਲ ਮੈਡਮ ਰਾਜਿੰਦਰ ਕਮਲ, ਡੀਪੀ ਠਾਕੁਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

10ਐਫ਼ਡੀਕੇ108:-ਸਾਦਿਕ ਨੇੜੇ ਪੀਐੱਸਟੀ ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਦੇ ਅਥਲੀਟ ਮੀਟ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ।