ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ

1971 ਦੀ ਭਾਰਤ-ਪਾਕਿ ਜੰਗ 'ਚ ਭਾਰਤੀ ਜਿੱਤ ਦੇ 50 ਸਾਲਾਂ ਦੇ ਪੂਰੇ ਹੋਣ ਦੇ ਮੱਦੇਨਜ਼ਰ ਭਾਰਤੀ ਸੈਨਾ ਵੱਲੋਂ ਸਵਰਨਮ ਵਿਜੇ ਸਾਲ ਮਨਾਇਆ ਜਾ ਰਿਹਾ ਹੈ। ਚਾਰ ਮੁੱਖ ਦਿਸ਼ਾਵਾਂ ਵਿਚ ਚਾਰ ਵਿਕਟਰੀ ਫਲੈਮਜ਼ ਨੇ ਆਪਣੀ ਵਿਸ਼ਾਲ ਯਾਤਰਾ 16 ਦਸੰਬਰ 2020 ਨੂੰ ਸ਼ੁਰੂ ਕੀਤੀ ਸੀ ਜਿਸ ਅੰਦਰ ਵਿਕਟਰੀ ਫਲੈਮ 23 ਫਰਵਰੀ 2021 ਨੂੰ ਫਰੀਦਕੋਟ ਮਿਲਟਰੀ ਸਟੇਸ਼ਨ ਤੋਂ ਫਾਜ਼ਿਲਕਾ ਮਿਲਟਰੀ ਸਟੇਸ਼ਨ ਪਹੁੰਚੀ ਅਤੇ 03 ਮਾਰਚ 2021 ਤੱਕ ਫਾਜ਼ਿਲਕਾ ਵਿਖੇ ਰਹੇਗੀ ਜਿਸ ਤੋਂ ਬਾਅਦ ਇਹ ਅਬੋਹਰ ਮਿਲਟਰੀ ਸਟੇਸ਼ਨ ਨੂੰ ਸਮਰਪਿਤ ਕੀਤੀ ਜਾਵੇਗੀ। ਫਾਜ਼ਿਲਕਾ ਮਿਲਟਰੀ ਸਟੇਸ਼ਨ ਵੱਲੋਂ ਕਰਵਾਏ ਜਾ ਰਹੇ ਵੱਖ ਵੱਖ ਸਮਾਰੋਹਾਂ ਵਿਚ ਇਕ ਆਰਮੀ ਮੇਲਾ ਆਯੋਜਿਤ ਕੀਤਾ ਗਿਆ ਸੀ। ਹਥਿਆਰ ਅਤੇ ਉਪਕਰਣਾਂ ਦੀ ਪ੍ਰਦਰਸ਼ਨੀ, ਆਰਮੀ ਬੈਂਡਾਂ ਵੱਲੋਂ ਲਾਈਵ ਪ੍ਰਦਰਸ਼ਨ ਅਤੇ ਭਾਰਤੀ ਫੌਜ ਵਿਚ ਭਰਤੀ ਹੋਣ ਲਈ ਪ੍ਰਰੇਰਿਤ ਕਰਨਾ ਇਸ ਪ੍ਰਰੋਗਰਾਮਾਂ ਦੀਆਂ ਮੁੱਖ ਖ਼ਾਸ ਗੱਲਾਂ ਰਹੀਆਂ। ਪ੍ਰਰੋਗਰਾਮ ਦੌਰਾਨ ਫਾਜ਼ਿਲਕਾ ਮਿਲਟਰੀ ਸਟੇਸ਼ਨ ਦੇ ਸਟੇਸ਼ਨ ਕਮਾਂਡਰ, ਵੈਟਰਨਜ਼ ਅਤੇ ਵੀਰ ਨਾਰੀਆਂ ਨੂੰ ਦੇਸ਼ ਪ੍ਰਤੀ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 1 ਵੀਰਨਾਰੀ, 5 ਜੰਗ ਦੌਰਾਨ ਆਪਣਾ ਜਾਨਾ ਗਵਾਉਣ ਵਾਲੇ ਸੈਨਿਕਾਂ ਦੀਆਂ ਪਤਨੀਆਂ ਅਤੇ 32 ਵੈਟਰਨਜ਼ ਦਾ ਫਾਜ਼ਿਲਕਾ ਵਿਖੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਦੇ 100 ਬੱਚਿਆਂ ਵੱਲੋਂ ਇਨ੍ਹਾਂ ਸਮਾਗਮਾਂ ਦੌਰਾਨ ਪੇਸ਼ਕਾਰੀ ਕਰਨ ਲਈ ਸ਼ਮੂਲੀਅਤ ਕੀਤੀ ਗਈ। ਇਸ ਤੋਂ ਇਲਾਵਾ 02 ਮਾਰਚ 2021 ਨੂੰ ਸੰਜੀਵ ਸਿਨੇਮਾ ਤੋਂ ਘੰਟਾ ਘਰ ਤੱਕ ਵਿਕਟਰੀ ਮਾਰਚ ਵੀ ਕੱਿਢਆ ਜਾਵੇਗਾ ਜਿਸ ਤੋਂ ਬਾਅਦ ਵਿਜੈ ਮਸ਼ਾਲ ਨੂੰ ਅਬੋਹਰ ਮਿਲਟਰੀ ਸਟੇਸ਼ਨ ਨੂੰ ਸੌਂਪ ਦਿੱਤਾ ਜਾਵੇਗਾ।