ਜਗਤਾਰ ਸਿੰਘ ਪੰਜਗਰਾਈ ਕਲਾਂ : ਬਾਬਾ ਕਾਲਾ ਮਹਿਰ ਜੀ, ਬੀੜ ਮਰ੍ਹਾਣਾ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਲੱਗਣ ਵਾਲਾ ਸਾਲਾਨਾ ਮੇਲਾ 22 ਮਾਰਚ ਦਿਨ ਬੁੱਧਵਾਰ ਨੂੰ ਸਮੂਹ ਸ਼ਰਧਾਲੂਆਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਜਾ ਰਿਹਾ ਹੈ। ਇਸ ਅਸਥਾਨ 'ਤੇ ਸਾਰੇ ਗੋਤਾਂ ਦੇ ਲੋਕ ਅਥਾਹ ਸ਼ਰਧਾ ਰੱਖਦੇ ਹਨ, ਪਰ ਸੰਧੂ ਗੋਤੀ ਇਸ ਅਸਥਾਨ 'ਤੇ ਮਿੱਟੀ ਕੱਢ ਕੇ ਨਤਮਸਤਕ ਹੁੰਦੇ ਹਨ ਤੇ ਨਵ-ਵਿਆਹੇ ਜੋੜੇ ਗੰਢਜੋੜ ਕਰ ਕੇ ਆਸ਼ੀਰਵਾਦ ਪ੍ਰਰਾਪਤ ਕਰਦੇ ਹਨ। ਬਾਬਾ ਕਾਲਾ ਮਹਿਰ ਪ੍ਰਬੰਧਕ ਕਮੇਟੀ ਦੇ ਬੁਲਾਰੇ ਸੁਰਿੰਦਰ ਸਿੰਘ ਸੰਧੂ ਸਿੱਖਾਂ ਵਾਲਾ ਅਤੇ ਗੁਰਾ ਸਿੰਘ ਬਰਾੜ ਨੱਥੇ ਵਾਲਾ ਨੇ ਦੱਸਿਆ ਹੈ ਕਿ ਕਮੇਟੀ ਵਲੋਂ ਸੰਗਤ ਲਈ ਚਾਹ-ਪਾਣੀ, ਲੰਗਰ ਅਤੇ ਠਹਿਰਾਓ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੇਲੇ 'ਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਿਮਾਚਲ, ਹਰਿਆਣਾ, ਜੰਮੂ ਇਲਾਕਿਆਂ ਤੋਂ ਸ਼ਰਧਾਲੂ ਹੁੰਮ-ਹੁੰਮਾ ਕੇ ਪੁੱਜਦੇ ਹਨ।