ਅਸ਼ੋਕ ਧੀਰ, ਜੈਤੋ : ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਕਰਵਾਏ ਗਏ 'ਭਾਰਤ ਕੋ ਜਾਨੋ' ਮੁਕਾਬਲੇ 'ਚ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਪਹਿਲਾਂ ਸਥਾਨ ਹਾਸਲ ਕੀਤਾ। ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਜੂਨੀਅਰ ਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲੇ ਦਿਨ ਐਤਵਾਰ ਨੂੰ ਭਾਰਤ ਵਿਕਾਸ ਪ੍ਰਰੀਸ਼ਦ ਦੇ ਭਵਨ 'ਚ ਹੋਏ। ਜਿਸ ਦੇ 'ਚ ਅਮਰ ਮੂਰਤੀ ਟੈਗੋਰ ਹਾਈ ਸਕੂਲ ਦੇ ਬੱਚਿਆਂ ਨੇ ਸੀਨੀਅਰ ਵਿੰਗ ਵਿੱਚ ਭਾਗ ਲਿਆ ਤੇ ਉਨ੍ਹਾਂ ਨੇ ਕਾਬਲੀਅਤ ਦੇ ਅਨੁਸਾਰ ਦੂਸਰੇ ਵਿਦਿਆਰਥੀਆਂ ਨੂੰ ਪਿਛਾੜ ਕੇ ਪਹਿਲਾਂ ਸਥਾਨ ਸੀਨੀਅਰ ਵਿੰਗ ਦੇ ਵਿੱਚੋਂ ਹਾਸਲ ਕੀਤਾ। ਸਫਲ ਰਹੇ ਵਿਦਿਆਰਥੀਆਂ ਵਿੱਚ ਲਕਸ਼ ਕੁਮਾਰ ਸਪੁੱਤਰ ਸੁਨੀਲ ਕੁਮਾਰ ਅਤੇ ਲਵਿਸ਼ ਸਪੁੱਤਰ ਸੁਨੀਲ ਕੁਮਾਰ ਨੂੰ ਸਕੂਲ ਦੇ ਚੇਅਰਮੈਨ ਅਮਰਨਾਥ ਸਿੰਗਲਾ ਨੇ ਵਧਾਈ ਦਿੱਤੀ। ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਸਫਲ ਰਹੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸਕੂਲ ਦੇ ਪ੍ਰਧਾਨ ਜਤਿੰਦਰ ਸਿੰਗਲਾ ਨੇ ਬੱਚਿਆਂ ਨੂੰ ਸਕੂਲ ਵਿੱਚ ਵੱਖਰੇ ਤੌਰ 'ਤੇ ਸਨਮਾਨਿਤ ਕੀਤਾ ਅਤੇ ਦੂਸਰੇ ਬੱਚਿਆਂ ਨੂੰ ਪੇ੍ਰਿਤ ਕੀਤਾ ਕਿ ਇਹੋ ਜਿਹੇ ਮੁਕਾਬਲਿਆਂ 'ਚ ਵੱਧ ਤੋਂ ਵੱਧ ਭਾਗ ਲਿਆ ਜਾਵੇ।

14ਐਫਡੀਕੇ 108:-ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਕੂਲ ਅਧਿਆਪਕ।