ਪੱਤਰ ਪ੍ਰਰੇਰਕ, ਫਰੀਦਕੋਟ : ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ-ਕਮ-ਚੇਅਰਮੈਨ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਦੇ ਆਦੇਸ਼ਾਂ ਤੇ 18 ਸਤੰਬਰ ਤੋਂ 28 ਸਤੰਬਰ ਤੱਕ ਚੱਲਣ ਵਾਲੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿਚ ਲੋਕਾਂ ਦੀ ਸਹੂਲਤ ਲਈ ਸਿਵਲ ਸਰਜਨ ਫਰੀਦਕੋਟ ਡਾ ਰਜਿੰਦਰ ਕੁਮਾਰ ਵੱਲੋਂ ਵੱਖ ਵੱਖ ਸਮਾਗਮਾਂ ਦੇ 16 ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਡਾ ਚੰਦਰ ਸ਼ੇਖਰ, ਸੀਨੀਅਰ ਮੈਡੀਕਲ ਅਫਸਰ, ਫਰੀਦਕੋਟ-ਕਮ-ਮੇਲਾ ਅਫਸਰ ਅਤੇ ਡਾ ਵਿਸ਼ਵਦੀਪ ਗੋਇਲ, ਮੈਡੀਕਲ ਅਫਸਰ ਸਿਵਲ ਹਸਪਤਾਲ, ਫਰੀਦਕੋਟ ਸਹਾਇਕ ਮੇਲਾ ਅਫਸਰ ਹੋਣਗੇ। ਉਨ੍ਹਾਂ ਦੱਸਿਆ ਕਿ ਡਾ ਗਗਨਦੀਪ ਬਜਾਜ, ਮੈਡੀਕਲ ਅਫਸਰ, ਕੁਲਦੀਪ ਸਿੰਘ ਫਾਰਮੇਸੀ ਅਫਸਰ,ਗੁਰਭਜਨ ਸਿੰਘ ਆਦਿ ਮੇਲੇ ਦੌਰਾਨ ਮੋਬਾਇਲ ਟੀਮ ਦੇ ਤੌਰ 'ਤੇ ਡਿਊਟੀ ਕਰਨਗੇ ਅਤੇ ਇਹ ਟੀਮ ਮੇਲੇ ਦੌਰਾਨ ਵੀ ਵੀ ਆਈ ਪੀਜ ਡਿਊਟੀ ਵੀ ਕਰਨਗੇ।