ਪੱਤਰ ਪੇ੍ਰਰਕ, ਫਰੀਦਕੋਟ : 12ਵੀਂ ਸਦੀ ਦੇ ਮਹਾਨ ਸੂਫੀ ਸੰਤ 'ਤੇ ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫ਼ਰੀਦ ਦੀ ਯਾਦ ਵਿੱਚ ਇੱਥੇ ਹੋਣ ਵਾਲਾ ਪੰਜ ਰੋਜ਼ਾ ਆਗਮਨ ਪੁਰਬ ਦੂਜੇ ਸਾਲ ਵੀ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਆਗਮਨ ਪੁਰਬ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਸ਼ਹਿਰ ਨੂੰ ਸਜਾਇਆ ਜਾਂਦਾ ਸੀ ਪੰ੍ਤੂ ਇਸ ਸਾਲ ਆਗਮਨ ਪੁਰਬ ਰੱਦ ਹੋਣ ਦੇ ਫੈਸਲੇ ਮਗਰੋਂ ਨਗਰ ਕੌਂਸਲ ਨੇ ਸ਼ਹਿਰ ਵਿੱਚ ਝਾੜੂ ਮਾਰਨਾ ਵੀ ਜ਼ਰੂਰੀ ਨਹੀਂ ਸਮਿਝਆ ਅਤੇ ਨਾ ਹੀ ਚੌਕ-ਚੌਰਾਹਿਆਂ ਦੀ ਸਜਾਵਟ ਵੱਲ ਕੋਈ ਧਿਆਨ ਦਿੱਤਾ। ਬੇਸੱਕ ਨਗਰ ਕੌਸਲ ਵੱਲੋਂ ਸਹਿਰ 'ਚ ਕਰੋੜਾ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸੜਕਾਂ ਤੇ ਉੱਡਦੀ ਧੂੜ ਅਤੇ ਗੰਦਗੀ ਨਾਲ ਭਰੇ ਕੂੜਾ ਡੰਪਾਂ ਨੇ ਰਾਹਗੀਰਾ ਸਮੇਤ ਫਰੀਦਕੋਟੀਆਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਹਾਲਤ ਵੀ ਨਾ ਸੁਧਾਰੇ ਜਾਣ ਕਰਕੇ ਆਗਮਨ ਪੁਰਬ ਦੌਰਾਨ ਆਉਣ ਵਾਲੀਆਂ ਸੰਗਤਾ ਨੂੰ ਪੇ੍ਸ਼ਾਨੀ ਝੱਲਣੀ ਪੈ ਰਹੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਹਨ ਅਤੇ ਆਗਮਨ ਪੁਰਬ ਦੌਰਾਨ ਇਨਾਂ੍ਹ ਸੜਕਾਂ ਦੀ ਹਾਲਤ ਸੁਧਰਨ ਦੀ ਸੰਭਾਵਨਾ ਸੀ। ਪੰ੍ਤੂ ਪੰਜ ਰੋਜ਼ਾ ਆਗਮਨ ਪੁਰਬ ਦੌਰਾਨ ਕੋਈ ਵੀ ਸਰਕਾਰੀ ਸਮਾਗਮ ਨਹੀਂ ਹੋ ਰਿਹਾ ਅਤੇ ਨਾ ਹੀ ਕੋਈ ਵਜ਼ੀਰ ਸ਼ਹਿਰ ਵਿੱਚ ਆ ਰਿਹਾ ਹੈ। ਫਰੀਦਕੋਟੀਆਂ ਬਲਵਿੰਦਰ ਸਿੰਘ,ਰਾਮ ਸਿੰਘ,ਸੱਭਾ ਸਿੰਘ,ਸ਼ੇਰ ਸਿੰਘ,ਸੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਆਗਮਨ ਪੁਰਬ ਦੇ ਸਮਾਗਮ ਰੱਦ ਹੋ ਗਏ, ਫਿਰ ਵੀ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ-ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੀ। ਉਨਾਂ੍ਹ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਗਮਨ ਪੁਰਬ ਦੇ ਸਮਾਗਮ ਰੱਦ ਕਰਨਾ ਠੀਕ ਗੱਲ ਨਹੀਂ। ਉਨਾਂ੍ਹ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਕੁਝ ਸਮਾਗਮ ਕਰਵਾਏ ਜਾ ਸਕਦੇ ਸਨ। ਇਸੇ ਦਰਮਿਆਨ ਇੱਥੋਂ ਦੇ ਸਰਕਾਰੀ ਬਿ੍ਰਜਿੰਦਰਾ ਕਾਲਜ ਵਿੱਚ ਪੁਸਤਕ ਮੇਲਾ ਲਾਇਆ ਗਿਆ ਜਿਸ ਵਿੱਚ ਪੰਜਾਬ ਦੇ ਕਰੀਬ 40 ਪਬਲੀਕੇਸ਼ਨਾਂ ਨੇ ਹਿੱਸਾ ਲਿਆ ਹੈ। ਇਸ ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਵੇਂ ਬਾਬਾ ਫ਼ਰੀਦ ਆਗਮਨ ਪੁਰਬ ਦੇ ਸਮਾਗਮ ਰੱਦ ਹੋ ਗਏ ਹਨ ਫਿਰ ਵੀ ਰਾਤ ਸਮੇਂ ਹੋਣ ਵਾਲੇ ਧਾਰਮਿਕ ਸਮਾਗਮ ਆਮ ਵਾਂਗ ਹੋਣਗੇ ਅਤੇ 23 ਸਤੰਬਰ ਨੂੰ ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਨਗਰ ਕੀਰਤਨ ਵੀ ਕੱਿਢਆ ਜਾਵੇਗਾ ਅਤੇ ਮਨੁੱਖਤਾ ਦੀ ਸੇਵਾ 'ਤੇ ਇਮਾਨਦਾਰੀ ਐਵਾਰਡ ਵੀ ਦਿੱਤੇ ਜਾਣਗੇ।