ਅਰਸ਼ਦੀਪ ਸੋਨੀ, ਸਾਦਿਕ : ਇਥੋਂ ਥੋੜ੍ਹੀ ਦੂਰ ਸਾਦਿਕ-ਫਰੀਦਕੋਟ ਸੜਕ 'ਤੇ ਜੰਡ ਵਾਲਾ ਪੁਲ ਕੋਲ ਸਕੂਲੀ ਅਧਿਆਪਕਾਵਾਂ ਨੂੰ ਫਰੀਦਕੋਟ ਲਿਜਾ ਰਹੀ ਸਕਾਰਪੀਓ ਗੱਡੀ 'ਤੇ ਮੀਂਹ ਹਨ੍ਹੇਰੀ ਕਾਰਨ ਸਫੈਦਾ ਡਿੱਗ ਜਾਣ ਕਾਰਨ ਚਾਰ ਅਧਿਆਪਕਾਵਾਂ ਦੇ ਫੱਟੜ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਅਤੇ ਐਲੀਮੈਂਟਰੀ ਸਕੂਲ ਦੀਆਂ ਅਧਿਆਪਕਾਵਾਂ ਨੇ ਸਮੇਂ ਸਿਰ ਸਕੂਲ ਆਉਣ ਜਾਣ ਦੀ ਸਹੂਲਤ ਨੂੰ ਮੁੱਖ ਰਖਦਿਆਂ ਸਕਾਰਪੀਓ ਗੱਡੀ ਲਗਾ ਰੱਖੀ ਸੀ ਤੇ ਰੋਜ਼ ਦੀ ਤਰ੍ਹਾਂ ਛੁੱਟੀ ਉਪਰੰਤ ਸਾਰੀਆਂ ਅਧਿਆਪਕਾਵਾਂ ਪਰਮਿੰਦਰਪਾਲ ਕੌਰ, ਰੂਪਜੀਤ ਕੌਰ, ਰੁਪਿੰਦਰ ਕੌਰ ਮਾਂਗਟ, ਪ੍ਰਕਾਸ਼ ਕੌਰ ਤੇ ਵਰਿੰਦਰ ਕੌਰ ਵਾਪਸ ਘਰ ਜਾ ਰਹੀਆਂ ਸਨ ਕਿ ਪੈਟਰੋਲ ਪੰਪ ਕੋਲ ਅਚਾਨਕ ਮੋਟਾ ਸਫੈਦਾ ਸਕਾਰਪੀਓ ਗੱਡੀ 'ਤੇ ਆ ਗਿਆ, ਜਿਸ ਨਾਲ ਵੈਨ ਚਕਨਾਚੂਰ ਹੋ ਗਈ ਤੇ ਉਸ ਵਿਚ ਬੈਠੀਆਂ ਅਧਿਆਪਕਾਵਾਂ ਤੇ ਡਰਾਈਵਰ ਗੁਰਪ੍ਰਰੀਤ ਸਿੰਘ ਜਖਮੀ ਹੋ ਗਿਆ। ਡਰਾਈਵਰ ਸਮੇਤ ਸਾਰੇ ਜਖਮੀਆਂ ਨੂੰ ਲੋਕਾਂ ਨੇ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ। ਜਿਥੇ ਅਧਿਆਪਕਾ ਪਰਮਿੰਦਰਪਾਲ ਕੌਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੈਮੋਕ੍ਰੇਟਿਵ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਅਜਿਹੇ ਹਾਦਸੇ ਸਰਕਾਰੀ ਵਿਭਾਗ ਦੀ ਅਣਗਹਿਲੀ ਕਾਰਨ ਵਾਪਰਦੇ ਹਨ ਜੋ ਕਿਸੇ ਸਮੇਂ ਕਿਸੇ ਦੀ ਵੀ ਕੀਮਤੀ ਜਾਨ ਲੈ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਨੂੰ ਚਾਹੀਦਾ ਹੈ ਕਿ ਅਜਿਹੇ ਡਿੱਗਣ ਵਾਲੇ ਦਰੱਖਤ ਤੁਰੰਤ ਕਟਵਾਏ ਜਾਣ।

17ਐਫਡੀਕੇ 121;- ਸੜਕ 'ਤੇ ਜੰਡਵਾਲਾ ਪੁਲ ਕੋਲ ਸਫੈਦਾ ਡਿੱਗਣ ਕਾਰਨ ਨੁਕਸਾਨੀ ਗੱਡੀ।