ਪੱਤਰ ਪੇ੍ਰਰਕ, ਕੋਟਕਪੂਰਾ : ਆਮ ਆਦਮੀ ਪਾਰਟੀ ਐੱਸਸੀ ਵਿੰਗ ਜ਼ਿਲ੍ਹਾ ਫਰੀਦਕੋਟ ਇਕਾਈ ਨੇ ਆਪਣੇ ਐੱਸਸੀ ਵਿੰਗ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਚਾਂਦ ਰਾਮ ਨੂੰ ਕੋਟਕਪੂਰਾ ਸ਼ਹਿਰੀ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਚਾਂਦ ਰਾਮ ਆਮ ਆਦਮੀ ਪਾਰਟੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਰਹੇ ਹਨ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਚਾਂਦ ਰਾਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਚਾਂਦ ਰਾਮ ਸ਼ਹਿਰ ਕੋਟਕਪੂਰਾ ਵਿੱਚ ਪਾਰਟੀ ਦੀ ਮਜਬੂਤੀ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਅਵਤਾਰ ਸਿੰਘ ਸਹੋਤਾ ਜਿਲ੍ਹਾ ਪ੍ਰਧਾਨ ਐੱਸਸੀ ਵਿੰਗ, ਬਲਜੀਤ ਸਿੰਘ ਸਿਰਸੜੀ, ਨਿਰਮਲ ਸਿੰਘ ਮਚਾਕੀ ਮੱਲ ਸਿੰਘ, ਮੰਗਾ ਨੱਥੇਵਾਲਾ, ਮਿੰਟੂ ਕੋਟਕਪੂਰਾ, ਮੰਗਲ ਸਿੰਘ ਘਾਰੂ, ਸੰਦੀਪ ਸਿੰਘ ਘਾਰੂ, ਨਛੱਤਰ ਸਿੰਘ ਬਾਬਾ, ਸੁਰਿੰਦਰ ਸਿੰਘ ਸੇਵਾ ਮੁਕਤ ਹੋਮਗਾਰਡ ਆਦਿ ਪਾਰਟੀ ਦੇ ਆਗੂ ਹਾਜ਼ਰ ਸਨ।