- 12 ਰੋਜ਼ਾ ਕਰਾਫਟ ਮੇਲੇ 'ਚ ਵੱਖ-ਵੱਖ ਰਾਜਾਂ ਦੇ ਦਸਤਕਾਰਾਂ ਵੱਲੋੋਂ ਸਟਾਲ ਲਗਾਏ ਜਾਣਗੇ

- ਪੁਲਿਸ ਵੱਲੋੋਂ ਮੇਲਿਆਂ ਦੀ ਸੁਰੱਖਿਆ ਤੇ ਪਾਰਕਿੰਗ ਲਈ ਹੋਣਗੇ ਪੁਖ਼ਤਾ ਪ੍ਰਬੰਧ

ਹਰਪ੍ਰਰੀਤ ਸਿੰਘ ਚਾਨਾ, ਫਰੀਦਕੋੋਟ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਰੀਦਕੋੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋੋਗ ਨਾਲ ਮਹਾਨ ਸੂਫੀ ਸੰਤ ਬਾਬਾ ਸੇਖ ਫਰੀਦ ਜੀ ਦਾ ਆਗਮਨ ਪੂਰਬ 2019 ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਇਹ ਮੇਲਾ ਇਸ ਵਾਰ 11 ਦਿਨ ਚੱਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੁਮਾਰ ਸੌੌਰਭ ਰਾਜ ਆਈਏਐੱਸ ਨੇ ਮੇਲੇ ਦੀਆਂ ਤਿਆਰੀਆਂ ਤੇ ਸਹਿਯੋੋਗ ਸਬੰਧੀ ਮੀਡੀਆ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਇਸ ਮੌੌਕੇ ਉਨ੍ਹਾਂ ਦੀ ਸੁਪੱਤਨੀ ਜਯੋਤੀ ਸਿੰਘ ਵੀ ਵਿਸ਼ੇਸ਼ ਤੌੌਰ 'ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਬਾਬਾ ਸੇਖ ਫਰੀਦ ਆਗਮਨ ਪੁਰਬ 18 ਸਤੰਬਰ ਨੂੰ ਸ਼ੁਰੂ ਹੋੋੇਵੇਗਾ ਤੇ ਮੇਲੇ ਦਾ ਉਦਘਾਟਨ ਨਵੀਂ ਦਾਣਾ ਮੰਡੀ ਫਿਰੋੋਜਪੁਰ ਰੋੋਡ ਫਰੀਦਕੋੋੋਟ ਵਿਖੇ ਸਵੇਰੇ 10 ਵਜੇ ਹੋਵੇਗਾ। ਇਸੇ ਦਿਨ ਹੀ ਨਵੀਂ ਦਾਣਾ ਮੰਡੀ ਵਿਖੇ ਕਰਾਫਟ ਮੇਲੇ ਦਾ ਆਗਾਜ਼ ਵੀ ਹੋੋਵੇਗਾ ਜਿਸ ਵਿਚ ਵੱਖ ਵੱਖ ਰਾਜਾਂ ਦੇ ਦਸਤਕਾਰਾਂ ਦੀਆਂ ਪ੍ਰਦਰਸ਼ਨੀਆਂ ਅਤੇ ਵਿਕਰੀ ਲਈ ਸਟਾਲ ਲਗਾਏ ਜਾਣਗੇ। ਇਸ ਤੋੋਂ ਇਲਾਵਾ ਵੱਖ ਵੱਖ ਰਾਜਾਂ ਦੇ ਖਾਣੇ ਦਾ ਲੋੋਕਾਂ ਨੂੰ ਆਨੰਦ ਦੇਣ ਲਈ ਫੂਡ ਕੋੋਰਟ ਵੀ ਲੱਗੇਗਾ। ਉਨ੍ਹਾਂ ਕਿਹਾ ਕਿ ਫਰੀਦਕੋੋਟ ਨਿਵਾਸੀਆਂ ਵਿਚ ਇਸ ਆਗਮਨ ਪੁੁਰਬ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ ਫਰੀਦਕੋੋਟ ਦੇ ਲੋੋਕ ਪਹਿਲਾ ਵਾਂਗ ਹੀ ਮੇਲੀਆਂ ਦੀ ਮਹਿਮਾਨਨਵਾਜੀ ਲਈ ਦਿਲ ਖੋੋਲ ਕੇ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ 19 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਸਵੇਰੇ 6 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਸਮੂਹ ਪੈ੍ਸ/ਮੀਡੀਆ ਦੇ ਨੁਮਾਇੰਦਿਆਂ, ਫਰੀਦਕੋਟ ਨਿਵਾਸੀਆਂ, ਵੱਖ ਵੱਖ ਧਾਰਮਿਕ, ਸਮਾਜਿਕ, ਸਵੈ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਦੀ ਸਫਲਤਾ ਲਈ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਨੂੰ ਪੂਰਨ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਮੇਲੇ ਨਾਲ ਸਬੰਧਤ ਵੱਖ-ਵੱਖ ਸਮਾਗਮਾਂ ਲਈ ਪੁਲਿਸ ਵੱਲੋੋਂ ਸੁਰੱਖਿਆ ਅਤੇ ਟਰੈਫਿਕ ਦੇ ਸੰੁਚਾਰੂ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਮੇਲਾ ਵੇਖਣ ਵਾਲੇ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਕਾਨੂੰਨ ਬਣਾਈ ਰੱਖਣ ਤੇ ਟ੍ਰੇੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਨੂੰ ਸਹਿਯੋਗ ਦੇਣ। ਇਸ ਮੌਕੇ ਏਡੀਸੀ (ਜ) ਗੁਰਜੀਤ ਸਿੰਘ, ਏ ਡੀ ਸੀ (ਡੀ) ਮੈਡਮ ਪਰਮਜੀਤ ਕੌਰ, ਐੱਸਡੀਐੱਮ ਫਰੀਦਕੋੋਟ ਪਰਮਦੀਪ ਸਿੰਘ ਐੱਸਡੀਐੱਮ ਕੋਟਕਪੂਰਾ ਸ ਬਲਕਾਰ ਸਿੰਘ, ਡੀਡੀਪੀਓ ਮੈਡਮ ਬਲਜੀਤ ਕੌੌਰ, ਐੱਸਐੱਮਓ ਡਾ. ਚੰਦਰ ਸੇਖਰ, ਐਕਸੀਅਨ ਬਿਜਲੀ ਬੋੋਰਡ ਮਨਦੀਪ ਸਿੰਘ, ਐੱਮਈ ਰਾਕੇਸ਼ ਕੰਬੋੋਜ, ਸਕੱਤਰ ਰੈਡ ਕਰਾਸ ਸ੍ਰੀ ਸ਼ੁਭਾਸ਼ ਕੁਮਾਰ ਤੋੋਂ ਇਲਾਵਾ ਵੱਖ-ਵੱਖ ਅਖਬਾਰਾਂ ਦੇ ਪ੍ਰਤੀਨਿਧ ਤੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

16ਐਫ਼ਡੀਕੇ114:-ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਹੋਰ ਅਧਿਕਾਰੀ।