ਭੋਲਾ ਸ਼ਰਮਾ, ਜੈਤੋ : ਪੰਜਾਬ ਪੈਨਸਨਰਜ਼ ਐਸੋਸੀਏਸ਼ਨ ਜੈਤੋ ਦੀ ਮੀਟਿੰਗ ਪੈਨਸ਼ਨਰ ਭਵਨ ਜੈਤੋ ਵਿਖੇ ਪ੍ਰਕਾਸ਼ ਸਿੰਘ ਜੈਤੋ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪੇ੍ਰਿਆ। ਮੀਟਿੰਗ ਵਿਚ ਮਾਸਟਰ ਸਾਧੂ ਰਾਮ ਬਾਂਸਲ, ਜਗਦੀਸ਼ ਰਾਏ ਅਰੋੜਾ, ਪ੍ਰਰੋ. ਤਰਸੇਮ ਨਰੂਲਾ, ਸੁੰਦਰ ਸਿੰਘ ਬਾਜਾਖਾਨਾ, ਸੁੰਦਰਪਾਲ ਪੇ੍ਮੀ, ਬਾਬਾ ਵੀਰ ਸਿੰਘ ਅਤੇ ਦੌਲਤ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਉੁਪਦੇਸ਼ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਮੀਟਿੰਗ ਵਿਚ ਸੂਬਾ ਸਿੰਘ ਰਾਮੇਆਣਾ ਨੇ ਆਪਣੇ ਜਨਮ ਦਿਨ 'ਤੇ ਚਾਹ ਪਾਰਟੀ ਕੀਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਨਵੇਂ ਬਣੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੀ ਕਾਰਵਾਈ ਦਰਸ਼ਨ ਸਿੰਘ ਬਰਾੜ ਵੱਲੋਂ ਸੁਚੱਜੇ ਢੰਗ ਨਾਲ ਚਲਾਈ ਗਈ। ਇਸ ਮੌਕੇ ਮਾਸਟਰ ਸਾਧੂ ਰਾਮ ਸ਼ਰਮਾ, ਗੁਰਦੀਪ ਸਿੰਘ ਰਾਮੇਆਣਾ, ਜੱਗ ਸਿੰਘ ਬਰਾੜ, ਫੈਜ ਸਿੰਘ, ਅਵਤਾਰ ਸਿੰਘ ਬਾਜਾਖਾਨਾ, ਬਲਦੇਵ ਸਿੰਘ ਮੱਲਾ, ਸੁਰਿੰਦਰਪਾਲ ਸਿੰਘ ਖਾਲਸਾ, ਗੁਰਜੀਤ ਸਿੰਘ, ਸ਼ੇਰ ਸਿੰਘ, ਮੇਵਾ ਸਿੰਘ, ਯਸ਼ਪਾਲ ਅਤੇ ਮੇਜਰ ਸਿੰਘ ਆਦਿ ਹਾਜ਼ਰ ਸਨ।