ਚਾਨਾ, ਫਰੀਦਕੋਟ : ਪੰਜਾਬ ਰਾਜ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ 'ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਹਾਜ਼ਰੀ ਵਿਚ ਕੰਪਿਊਟਰਾਈਜ਼ਡ ਰੈਂਡੇਮਾਈਜੇਸ਼ਨ ਰਾਹੀਂ ਡਰਾਅ ਕੱਿਢਆ ਗਿਆ। ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਰਕਾਰ ਵੱਲੋਂ 'ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ)' ਦੀ ਸਬ ਸਕੀਮ 'ਫਸਲੀ ਵਿਭਿੰਨਤਾ ਪੋ੍ਗਰਾਮ (ਸੀਡੀਪੀ)' ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਨੈਪਸੈਕ ਸਪਰੇਅਰ (ਹੈਂਡ ਓਪਰੇਟਿਡ, ਫੁੱਟ ਓਪਰੇਟਿਡ, ਬੈਟਰੀ ਓਪਰੇਇਟਡ), ਨੈਪਸੈਕ ਸਪਰੇਅਰ 8-12 ਲੀਟਰ (ਇੰਜਣ ਓਪਰੇਟਿਡ), ਨੈਪਸੈਕ ਸਪਰੇਅਰ 12-16 ਲੀਟਰ (ਇੰਜਣ ਓਪਰੇਟਿਡ), ਨੈਪਸੈਕ ਸਪਰੇਅਰ 16ਲੀਟਰ (ਇੰਜਣ ਓਪਰੇਟਿਡ), ਟਰੈਕਟਰ ਓਪਰੇਟਿਡ ਸਪਰੇਅਰ (ਏਅਰ ਕੈਰੀਅਰ/ਏਅਰ ਅਸਿਸਟਡ), ਟਰੈਕਟਰ (ਬੂਮ ਟਾਈਪ), ਬਹੁ-ਫਸਲੀ ਪਲਾਂਟਰ, ਚਾਰੇ ਦੀਆਂ ਗੰਢਾਂ ਬਣਾਉਣ ਲਈ ਮਸ਼ੀਨ (14-16 ਕਿ.ਗ., 16-25 ਕਿ.ਗ.), ਮਿੱਲਟ ਮਿੱਲ/ ਤੇਲ ਮਿੱਲ ਅਤੇ ਨਿਊਮੈਟਿਕ ਪਲਾਂਟਰ ਆਦਿ ਮਸ਼ੀਨਾਂ ਉੱਤੇ 40% ਅਤੇ 50% ਸਬਸਿਡੀ ਮੁਹੱਈਆ ਕਰਵਾਉਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਰਾਪਤ ਟੀਚਿਆਂ ਅਨੁਸਾਰ ਡਰਾਅ ਕੱਿਢਆ ਗਿਆ। ਸਕੀਮ ਅਧੀਨ ਚੁਣੇ ਗਏ ਅਰਜ਼ੀਕਰਤਾਵਾਂ ਦੀ ਸੂਚੀ ਵਿਭਾਗ ਦੇ ਨੋਟਿਸ ਬੋਰਡ 'ਤੇ ਦੇਖੀ ਜਾ ਸਕਦੀ ਹੈ ਅਤੇ ਚੁਣੇ ਹੋਏ ਕਿਸਾਨਾਂ ਨੂੰ ਦੋ ਦਿਨਾਂ ਵਿਚ ਮਨਜ਼ੂਰੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਇਸ ਦੌਰਾਨ ਡਾ. ਗੁਰਪ੍ਰਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਇੰਜ. ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ, ਡਾ. ਅਮਨਦੀਪ ਕੇਸ਼ਵ, ਪੀਡੀ ਆਤਮਾ, ਡਾ. ਆਰਕੇ ਸਿੰਘ, ਪ੍ਰਰੋ. ਕੇਵੀਕੇ, ਇੰਜ. ਅਕਸ਼ਿਤ ਜੈਨ, ਡਾ. ਲਖਵੀਰ ਸਿੰਘ, ਸ਼ਾਤਨ, ਹਰਮਨਮੀਤ ਸਿੰਘ, ਸੁਖਵੀਰ ਸਿੰਘ, ਕਿਸਾਨ ਮੈਂਬਰ ਹਰਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਮੌਜੂਦ ਸਨ।