ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਬਣੇ ਓਟ ਸੈਂਟਰ (ਨਸ਼ਾ ਛੁਡਾਊ ਕੇਂਦਰ) 'ਚ ਨਸ਼ਾ ਛੱਡਣ ਵਾਲੀ ਦਵਾਈ ਲੈਣ ਲਈ ਪੁੱਜੇ ਵਿਅਕਤੀਆਂ ਤੇ ਬਜ਼ੁਰਗਾਂ ਦੀਆਂ ਜਦੋਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤਾਂ ਤਣਾਅ ਪੈਦਾ ਹੋਣਾ ਸੁਭਾਵਿਕ ਸੀ ਨਸ਼ਾ ਛੱਡਣ ਦਾ ਫੈਸਲਾ ਲੈ ਚੁੱਕੇ ਲੋਕਾਂ ਦਾ ਰੋਸ ਸੀ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਕਦੋਂ ਕੰਮ 'ਤੇ ਜਾਣਗੇ, ਕਿਉਂਕਿ ਸਾਰੀ ਦਿਹਾੜੀ ਤਾਂ ਇੱਥੇ ਹੀ ਖਰਚ ਹੋ ਜਾਂਦੀ ਹੈ ਨੇੜਲੇ ਅਤੇ ਦੂਰ ਦੁਰਾਡੇ ਪਿੰਡਾਂ ਤੋਂ ਆਏ ਲੋਕਾਂ ਨੇ ਦੋਸ਼ ਲਾਇਆ ਕਿ ਇਕ ਪਾਸੇ ਸਰਕਾਰ ਵਲੋਂ ਨਸ਼ਾ ਛੱਡਣ ਵਾਲਿਆਂ ਨੂੰ ਹਰ ਤਰਾਂ ਦੀ ਸਹੂਲਤ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਾਨੂੰ ਬਿਨਾਂ ਕਸੂਰੋਂ ਜਲੀਲ ਕੀਤਾ ਜਾ ਰਿਹਾ ਹੈ ਮੌਕੇ 'ਤੇ ਪੁੱਜੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਕੰਵਲਜੀਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਮਾਮਲੇ 'ਚ ਸਿਵਲ ਸਰਜਨ ਫਰੀਦਕੋਟ, ਡਿਪਟੀ ਕਮਿਸ਼ਨਰ, ਸਿਹਤ ਮੰਤਰੀ ਲਿਖ ਕੇ ਭੇਜ ਰਹੇ ਹਨ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਓਟ ਸੈਂਟਰ ਦੇ ਅੰਦਰ ਦਵਾਈ ਸਪਲਾਈ ਕਰ ਰਹੇ ਚਾਰ ਸਿਹਤ ਕਰਮਚਾਰੀਆਂ 'ਚੋਂ ਅਮਨਿੰਦਰ ਸਿੰਘ ਨੇ ਦੱਸਿਆ ਕਿ ਦਵਾਈ ਦੀ ਸਪਲਾਈ ਪਿਛੋਂ ਹੀ ਨਹੀਂ ਆਏ ਰਹੀ ਸੀਨੀਅਰ ਮੈਡੀਕਲ ਅਫਸਰ ਡਾ. ਹਰਕੰਵਲਜੀਤ ਸਿੰਘ ਮੁਤਾਬਿਕ ਦਵਾਈ ਦੀ ਸਪਲਾਈ ਬਠਿੰਡੇ ਤੋਂ ਆ ਰਹੀ ਹੈ ਜਲਦੀ ਹੀ ਦਵਾਈਆਂ ਹਸਪਤਾਲ ਵਿਖੇ ਪਹੁੰਚ ਰਹੀਆਂ ਹਨ ਉਨ੍ਹਾਂ ਉਮੀਦ ਪ੍ਰਗਟਾਈ ਕਿ ਨਿਯਮਤ ਰੂਪ 'ਚ ਸਪਲਾਈ ਬਹਾਲ ਹੋਣ ਨਾਲ ਉਕਤ ਸਮੱਸਿਆ ਹੱਲ ਹੋ ਜਾਵੇਗੀ।

16ਐਫਡੀਕੇ127:- ਸਮੱਸਿਆਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਰੀਜ਼।